25 ਲੱਖ ਔਰਤਾਂ ਨੂੰ ਮੁਫ਼ਤ LPG ਗੈਸ ਕਨੈਕਸ਼ਨ ਦਾ ਤੋਹਫ਼ਾ, ਸਰਕਾਰ ਵੱਲੋਂ ਵੱਡਾ ਐਲਾਨ, ਮਹਿਲਾਵਾਂ ਦੇ ਖਿੜੇ ਚਿਹਰੇ

Wait 5 sec.

ਨਵਰਾਤਰੀ 'ਤੇ ਵਸਤੂ ਅਤੇ ਸੇਵਾ ਕਰ (GST) ਵਿੱਚ ਕਟੌਤੀ ਅਤੇ GST ਬਚਤ ਉਤਸਵ ਦੇ ਨਾਲ ਸਰਕਾਰ ਨੇ ਨਾਰੀ ਸ਼ਕਤੀ ਨੂੰ ਵੀ ਵੱਡਾ ਤੋਹਫ਼ਾ ਦਿੱਤਾ ਹੈ। ਸਰਕਾਰ ਨੇ ਨਵਰਾਤਰੀ ਦੇ ਸ਼ੁਭਾਰੰਭ 'ਤੇ 25 ਲੱਖ ਪ੍ਰਧਾਨ ਮੰਤਰੀ ਉੱਜਵਲਾ ਗੈਸ ਕਨੈਕਸ਼ਨ ਦੇਣ ਦਾ ਐਲਾਨ ਕੀਤਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਸਾਈਟ X 'ਤੇ ਇੱਕ ਪੋਸਟ ਕਰਕੇ ਕਿਹਾ ਕਿ ਨਵਰਾਤਰੀ ਦੇ ਸ਼ੁਭ ਮੌਕੇ 'ਤੇ ਉੱਜਵਲਾ ਪਰਿਵਾਰ ਨਾਲ ਜੁੜਨ ਵਾਲੀਆਂ ਸਾਡੀਆਂ ਸਾਰੀਆਂ ਮਾਵਾਂ ਤੇ ਭੈਣਾਂ ਨੂੰ ਬਹੁਤ-ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਸਿਰਫ਼ ਇਸ ਪਵਿੱਤਰ ਤਿਉਹਾਰ 'ਤੇ ਮਹਿਲਾਵਾਂ ਨੂੰ ਨਵੀਂ ਖੁਸ਼ੀ ਮਿਲੇਗੀ, ਸਗੋਂ ਨਾਰੀ ਸਸ਼ਕਤੀਕਰਨ ਲਈ ਸਾਡੇ ਸੰਕਲਪਾਂ ਨੂੰ ਵੀ ਹੋਰ ਮਜ਼ਬੂਤੀ ਮਿਲੇਗੀ।