ਤੇਜ਼ ਝਟਕਿਆਂ ਨਾਲ ਕੰਬੀ ਰੂਸ ਦੀ ਧਰਤੀ, 7.8 ਨਾਲ ਆਇਆ ਭੂਚਾਲ, ਲੋਕਾਂ ‘ਚ ਫੈਲੀ ਦਹਿਸ਼ਤ; ਮੱਚ ਗਈ ਤਬਾਹੀ

Wait 5 sec.

Earthquake in Russia: ਰੂਸ ਵਿੱਚ ਇੱਕ ਵੱਡਾ ਭੂਚਾਲ ਆਉਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਕਰਕੇ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ  ਕਾਮਚਟਕਾ ਟਾਪੂ ਦੇ ਨੇੜੇ 7.8 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ।ਤੇਜ਼ ਭੂਚਾਲਾਂ ਨੇ ਲੋਕਾਂ ਨੂੰ ਡਰਾ ਦਿੱਤਾ। ਭੂਚਾਲ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਫਰਨੀਚਰ, ਕਾਰਾਂ ਅਤੇ ਲਾਈਟਾਂ ਹਿੱਲਦੀਆਂ ਦਿਖਾਈ ਦੇ ਰਹੀਆਂ ਹਨ। ਇੱਕ ਹਫ਼ਤਾ ਪਹਿਲਾਂ ਰੂਸ ਵਿੱਚ ਇੱਕ ਤੇਜ਼ ਭੂਚਾਲ ਆਇਆ ਸੀ। ਕਾਮਚਟਕਾ ਖੇਤਰ ਦੇ ਨੇੜੇ 7.4 ਤੀਬਰਤਾ ਵਾਲੇ ਭੂਚਾਲ ਨੇ ਸੁਨਾਮੀ ਦਾ ਅਲਰਟ ਜਾਰੀ ਕਰ ਦਿੱਤਾ ਹੈ। A powerful #earthquake of 7.8 is recorded in #Kamchatka, #Russia, so authorities have issued a tsunami alert for the region and in #Alaska pic.twitter.com/KTDdCDjl50— Devesh , वनवासी (@Devesh81403955) September 19, 2025