ਮੰਤਰੀ ਦੀ ਸਭਾ 'ਚ ਵੜਿਆ ਸਾਂਡ; ਲੋਕਾਂ 'ਚ ਮੱਚੀ ਤਰਥੱਲੀ, ਹੱਟੋ-ਹੱਟੋ, ਬਚੋ-ਬਚੋ ਕਰ ਭੱਜੀ ਜਨਤਾ, ਮੰਤਰੀ ਸਾਬ੍ਹ ਵੀ ਗੱਡੀ ਵੱਲ ਭੱਜੇ

Wait 5 sec.

ਹਰਿਆਣਾ ਦੇ ਪਲਵਲ ਵਿੱਚ ਖੇਡ ਰਾਜ ਮੰਤਰੀ ਗੌਰਵ ਗੌਤਮ ਦੀ ਸਭਾ ਵਿੱਚ ਅਚਾਨਕ ਇੱਕ ਸਾਂਡ ਦਾਖਲ ਹੋ ਗਿਆ। ਇੱਥੇ ਪਿੰਡ ਵਾਸੀਆਂ ਦਾ ਧਰਨਾ ਖਤਮ ਕਰਨ ਆਏ ਮੰਤਰੀ, ਸਭਾ ਮਗਰੋਂ ਮੀਡੀਆ ਨਾਲ ਗੱਲਬਾਤ ਕਰਨ ਲਈ ਖੜੇ ਸਨ। ਉਸ ਸਮੇਂ ਭੂਸਰਿਆ ਹੋਇਆ ਸਾਂਡ ਤੇਜ਼ੀ ਨਾਲ ਮੰਤਰੀ ਦੀ ਟੋਲੀ ਵੱਲ ਆਇਆ। ਲੋਕਾਂ ਨੇ ਚੀਖਣਾ ਸ਼ੁਰੂ ਕੀਤਾ, “ਮੰਤਰੀ ਜੀ, ਹਟੋ-ਹਟੋ, ਬਚੋ-ਬਚੋ।”ਮੰਤਰੀ ਵੀ ਭੱਜੇਸਾਂਡ ਦੇ ਇਕਦਮ ਨੇੜੇ ਆਉਣ ਨਾਲ ਮੰਤਰੀ ਵੀ ਘਬਰਾਏ ਅਤੇ ਮੀਡੀਆ ਨਾਲ ਗੱਲਬਾਤ ਛੱਡ ਕੇ ਤੁਰੰਤ ਆਪਣੀ ਗੱਡੀ ਵੱਲ ਦੌੜੇ। ਇਸ ਤੋਂ ਬਾਅਦ ਬਿਨਾਂ ਕਿਸੇ ਗੱਲ ਦੇ ਹੀ ਧਰਨਾਥਲ ਤੋਂ ਨਿਕਲ ਗਏ। ਇਸ ਤੋਂ ਪਹਿਲਾਂ ਮੰਤਰੀ ਦੇ ਸੰਬੋਧਨ ਦੌਰਾਨ ਬਿਜਲੀ ਗੁਲ ਹੋ ਗਈ ਸੀ, ਜਿਸ ਕਾਰਨ ਮੰਤਰੀ ਬਿਨਾਂ ਮਾਈਕ ਦੇ ਹੀ ਲੋਕਾਂ ਨਾਲ ਸੰਵਾਦ ਕਰਦੇ ਰਹੇ।ਡੰਪਿੰਗ ਯਾਰਡ ਦੇ ਵਿਰੋਧ ਵਿੱਚ 6 ਦਿਨਾਂ ਤੋਂ ਚੱਲ ਰਿਹਾ ਸੀ ਧਰਨਾਪਿੰਡ ਫਿਰੋਜਪੁਰ ਵਿੱਚ ਨਗਰ ਪਰਿਸ਼ਦ ਨੇ 6 ਸਾਲ ਪਹਿਲਾਂ ਡੰਪਿੰਗ ਯਾਰਡ ਬਣਾਇਆ ਸੀ। ਹੁਣ ਕੂੜੇ ਕਾਰਨ ਪਿੰਡ ਵਾਸੀ ਪਰੇਸ਼ਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਸਾਰਾ ਦਿਨ ਅਵਾਰਾ ਜਾਨਵਰ ਇੱਥੇ ਘੁੰਮਦੇ ਰਹਿੰਦੇ ਹਨ, ਜਿਸ ਕਾਰਨ ਸੜਕ ਹਾਦਸੇ ਵੀ ਹੁੰਦੇ ਹਨ। ਬਦਬੂ ਕਾਰਨ ਜੀਣਾ ਮੁਸ਼ਕਲ ਹੋ ਗਿਆ ਹੈ ਅਤੇ ਬਿਮਾਰੀਆਂ ਫੈਲ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਲੋਕ ਇੱਥੋਂ ਡੰਪਿੰਗ ਯਾਰਡ ਨੂੰ ਹਟਾਉਣ ਲਈ ਧਰਨਾ ਦੇ ਚੁੱਕੇ ਹਨ। ਉਸ ਸਮੇਂ ਕੁਝ ਸਮੇਂ ਲਈ ਇੱਥੇ ਕੂੜਾ ਪਾਉਣਾ ਰੋਕ ਦਿੱਤਾ ਗਿਆ ਸੀ। ਹੁਣ ਦੁਬਾਰਾ ਪਿੰਡ ਵਾਸੀ 6 ਦਿਨਾਂ ਤੋਂ ਇੱਥੇ ਧਰਨਾ ਦੇ ਰਹੇ ਸਨ। ਧਰਨਾ ਹਟਵਾਉਣ ਲਈ ਹੀ ਮੰਤਰੀ 17 ਸਤੰਬਰ ਨੂੰ ਪਹੁੰਚੇ ਸਨ।ਖੇਡ ਮੰਤਰੀ ਅਤੇ ਪਿੰਡ ਵਾਸੀਆਂ ਵਿੱਚ ਬਣਿਆ ਖਿੱਚਤਾਣ ਦਾ ਮਾਹੌਲਜਦੋਂ ਹਰਿਆਣਾ ਸਰਕਾਰ ਵਿੱਚ ਖੇਡ ਮੰਤਰੀ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ, ਉਸ ਸਮੇਂ ਵੀ ਮੰਤਰੀ ਅਤੇ ਪਿੰਡ ਵਾਸੀਆਂ ਵਿੱਚ ਖਿੱਚਤਾਣ ਦਾ ਮਾਹੌਲ ਨਜ਼ਰ ਆਇਆ। ਮੰਤਰੀ ਦੇ ਸੰਬੋਧਨ ਦੌਰਾਨ ਬਿਜਲੀ ਚਲੀ ਗਈ, ਜਿਸ ਕਾਰਨ ਮੰਤਰੀ ਨੂੰ ਬਿਨਾਂ ਮਾਈਕ ਦੇ ਹੀ ਪਿੰਡ ਵਾਸੀਆਂ ਨਾਲ ਗੱਲ ਕਰਨੀ ਪਈ। ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।