ਟਰੰਪ ਦੇ H-1B ਵੀਜ਼ਾ ਫੀਸ ਵਧਾਉਣ ਨਾਲ ਮੱਚੀ ਹਫੜਾ-ਦਫੜੀ ਵਿਚਾਲੇ ਅਮਰੀਕੀ ਅਧਿਕਾਰੀ ਨੇ ਦਿੱਤੀ ਚੰਗੀ ਖ਼ਬਰ, ਕਿਹਾ- 'ਇਹ ਸਿਰਫ਼...'

Wait 5 sec.

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ H-1B ਵੀਜ਼ਾ ਦੀ ਫੀਸ ਵਧਾ ਕੇ ਇੱਕ ਲੱਖ ਡਾਲਰ (ਭਾਰਤੀ ਕਰੰਸੀ ਵਿੱਚ ਲਗਭਗ 88 ਲੱਖ ਰੁਪਏ) ਕਰ ਦਿੱਤੀ ਹੈ। ਟਰੰਪ ਦੇ ਇਸ ਫ਼ੈਸਲੇ ਤੋਂ ਬਾਅਦ ਆਈਟੀ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਬਹੁਤ ਸਾਰੇ ਭਾਰਤੀ ਲੋਕਾਂ ਵਿੱਚ ਹੜਕੰਪ ਮਚ ਗਿਆ ਹੈ।ਅਮਰੀਕੀ ਅਧਿਕਾਰੀ ਨੇ ਦਿੱਤੀ ਨਵੀਂ ਜਾਣਕਾਰੀH-1B ਵੀਜ਼ਾ ਦੇ ਅਰਜ਼ੀ ਸ਼ੁਲਕ ਵਿੱਚ ਵਾਧੇ ਨਾਲ ਮਚੀ ਹੜਕੰਪ ਦੇ ਵਿਚਕਾਰ ਇੱਕ ਅਮਰੀਕੀ ਅਧਿਕਾਰੀ ਨੇ ਸਪੱਸ਼ਟ ਕੀਤਾ ਹੈ ਕਿ ਭਾਰਤੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਅਮਰੀਕੀ ਅਧਿਕਾਰੀ ਨੇ ਸ਼ਨੀਵਾਰ ਨੂੰ ਕਿਹਾ, “H-1B ਵੀਜ਼ਾ 'ਤੇ ਰਹਿ ਰਹੇ ਭਾਰਤੀਆਂ ਨੂੰ ਐਤਵਾਰ ਤੱਕ ਅਮਰੀਕਾ ਵਾਪਸ ਜਾਣ ਦੀ ਕੋਈ ਲੋੜ ਨਹੀਂ ਅਤੇ ਨਾ ਹੀ ਉਨ੍ਹਾਂ ਨੂੰ ਮੁੜ ਆਉਣ ਲਈ 1 ਲੱਖ ਡਾਲਰ ਦੇਣੇ ਪੈਣਗੇ।” ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਟਰੰਪ ਸਰਕਾਰ ਦਾ ਇਹ ਨਵਾਂ ਨਿਯਮ ਸਿਰਫ਼ ਨਵੀਆਂ ਵੀਜ਼ਾ ਅਰਜ਼ੀਆਂ 'ਤੇ ਹੀ ਲਾਗੂ ਹੋਵੇਗਾ। ਜਿਨ੍ਹਾਂ ਲੋਕਾਂ ਕੋਲ ਪਹਿਲਾਂ ਤੋਂ H-1B ਵੀਜ਼ਾ ਹੈ ਜਾਂ ਜੋ ਆਪਣਾ ਵੀਜ਼ਾ ਰਿਨਿਊ ਕਰਵਾ ਰਹੇ ਹਨ, ਉਨ੍ਹਾਂ 'ਤੇ ਇਹ ਨਵੀਂ ਫੀਸ ਲਾਗੂ ਨਹੀਂ ਹੋਵੇਗੀ।ਲੋਕਾਂ ਵਿਚ ਦਹਿਸ਼ਤ ਦਾ ਮਾਹੌਲਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ H-1B ਵੀਜ਼ਾ ਦੀ ਫੀਸ ਸਾਲਾਨਾ 1 ਲੱਖ ਡਾਲਰ ਕਰਨ ਦੇ ਐਲਾਨ ਤੋਂ ਬਾਅਦ ਭਾਰਤੀ ਕਮਿਊਨਿਟੀ ਵਿੱਚ ਭਾਰੀ ਦਹਿਸ਼ਤ ਫੈਲ ਗਈ। ਇਸ ਦਾ ਅਸਰ ਹਵਾਈ ਅੱਡਿਆਂ 'ਤੇ ਵੀ ਵੇਖਣ ਨੂੰ ਮਿਲਿਆ, ਜਿੱਥੇ ਕਈ ਯਾਤਰੀ ਡਰ ਕਰਕੇ ਜਹਾਜ਼ ਤੋਂ ਉਤਰ ਗਏ। ਸੈਨ ਫ੍ਰਾਂਸਿਸਕੋ ਇੰਟਰਨੈਸ਼ਨਲ ਏਅਰਪੋਰਟ 'ਤੇ ਅਮੀਰਾਤ ਦੀ ਇੱਕ ਫਲਾਈਟ ਵਿੱਚ ਭਾਰਤੀ ਯਾਤਰੀ ਸਵਾਰ ਹੋ ਚੁੱਕੇ ਸਨ, ਤਾਂ ਹੀ H-1B ਵੀਜ਼ਾ ਫੀਸ ਵਧਣ ਦੀ ਖ਼ਬਰ ਫੈਲ ਗਈ। ਇਸ ਤੋਂ ਬਾਅਦ ਯਾਤਰੀਆਂ ਨੇ ਘਬਰਾਹਟ ਵਿਚ ਜਹਾਜ਼ ਤੋਂ ਉਤਰਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।ਟਰੰਪ ਦੇ ਫ਼ੈਸਲੇ 'ਤੇ ਭਾਰਤ ਦੀ ਪ੍ਰਤੀਕ੍ਰਿਆਭਾਰਤੀ ਵਿਦੇਸ਼ ਮੰਤਰਾਲੇ (MEA) ਨੇ ਕਿਹਾ ਕਿ ਸਰਕਾਰ ਇਸ ਫ਼ੈਸਲੇ ਦੇ ਅਸਰ ਦਾ ਅਧਿਐਨ ਕਰ ਰਹੀ ਹੈ। ਇਸ ਵਿੱਚ ਭਾਰਤੀ ਉਦਯੋਗ ਜਗਤ ਵੀ ਸ਼ਾਮਲ ਹੈ, ਜਿਸ ਨੇ ਪਹਿਲਾਂ ਹੀ ਇਸ ਬਾਰੇ ਸ਼ੁਰੂਆਤੀ ਵਿਸ਼ਲੇਸ਼ਣ ਪੇਸ਼ ਕੀਤਾ ਹੈ ਅਤੇ H-1B ਵੀਜ਼ਾ ਸੰਬੰਧੀ ਕਈ ਗਲਤਫ਼ਹਿਮੀਆਂ ਨੂੰ ਦੂਰ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੋਵੇਂ ਹੀ ਨਵੀਨਤਾ ਅਤੇ ਰਚਨਾਤਮਕਤਾ ਦੇ ਸਾਥੀ ਹਨ, ਇਸ ਲਈ ਉਮੀਦ ਹੈ ਕਿ ਦੋਵੇਂ ਦੇਸ਼ ਅੱਗੇ ਦੇ ਰਾਹ 'ਤੇ ਮਿਲਕੇ ਚਰਚਾ ਕਰਨਗੇ। ਭਾਰਤ ਨੇ ਇਹ ਵੀ ਕਿਹਾ ਕਿ ਹੁਨਰਮੰਦ ਪੇਸ਼ੇਵਰਾਂ ਦਾ ਆਉਣਾ-ਜਾਣਾ ਤਕਨੀਕੀ ਵਿਕਾਸ, ਨਵੀਨਤਾ, ਆਰਥਿਕ ਵਾਧੇ ਅਤੇ ਮੁਕਾਬਲੇ ਨੂੰ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ।ਐਕਸਪਰਟਸ ਨੇ ਕੀ ਕਿਹਾ?ਇੰਫੋਸਿਸ ਦੇ ਸਾਬਕਾ ਮੁੱਖ ਵਿੱਤੀ ਅਧਿਕਾਰੀ (CFO) ਮੋਹਨਦਾਸ ਪਈ ਨੇ ਇਸ ਧਾਰਨਾ ਨੂੰ ਗਲਤ ਕਰਾਰ ਦਿੱਤਾ ਕਿ ਕੰਪਨੀਆਂ H-1B ਵੀਜ਼ਾ ਦਾ ਇਸਤੇਮਾਲ ਅਮਰੀਕਾ ਵਿੱਚ ਸਸਤੇ ਮਜ਼ਦੂਰ ਭੇਜਣ ਲਈ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਿਖਰਲੇ 20 H-1B ਨਿਯੋਗਤਾਵਾਂ ਵੱਲੋਂ ਕਰਮਚਾਰੀਆਂ ਨੂੰ ਦਿੱਤਾ ਜਾਣ ਵਾਲਾ ਔਸਤ ਤਨਖਾਹ ਪਹਿਲਾਂ ਹੀ 1 ਲੱਖ ਅਮਰੀਕੀ ਡਾਲਰ ਤੋਂ ਵੱਧ ਹੈ। ਪਈ ਨੇ ਰਾਸ਼ਟਰਪਤੀ ਟਰੰਪ ਦੇ ਬਿਆਨਾਂ ਨੂੰ “ਬੇਤੁਕੀ ਬਿਆਨਬਾਜ਼ੀ” ਕਰਾਰ ਦਿੱਤਾ।ਨੀਤੀ ਆਯੋਗ ਦੇ ਸਾਬਕਾ ਸੀਈਓ ਅਮਿਤਾਭ ਕਾਂਤ ਨੇ ਕਿਹਾ ਕਿ H-1B ਵੀਜ਼ਾ ਫੀਸ ਵਿੱਚ ਇਹ ਵਾਧਾ ਅਮਰੀਕਾ ਦੇ ਇਨੋਵੇਸ਼ਨ ਇਕੋਸਿਸਟਮ ਨੂੰ ਨੁਕਸਾਨ ਪਹੁੰਚਾਏਗਾ। ਪਰ ਉਨ੍ਹਾਂ ਇਹ ਵੀ ਜੋੜਿਆ ਕਿ ਇਸ ਨਾਲ ਅਗਲੀ ਲਹਿਰ ਦੀਆਂ ਲੈਬੋਰਟਰੀਆਂ, ਪੇਟੈਂਟ ਅਤੇ ਸਟਾਰਟਅੱਪ ਹੁਣ ਭਾਰਤ ਵੱਲ, ਖਾਸ ਕਰਕੇ ਬੈਂਗਲੁਰੂ ਅਤੇ ਹੈਦਰਾਬਾਦ ਵਰਗੇ ਸ਼ਹਿਰਾਂ ਵੱਲ ਰੁਝਾਣ ਕਰਨਗੇ। ਉਨ੍ਹਾਂ ਦੇ ਮੁਤਾਬਕ, ਜਦੋਂ ਵਿਸ਼ਵ ਪੱਧਰੀ ਟੈਲੈਂਟ ਲਈ ਅਮਰੀਕਾ ਦੇ ਦਰਵਾਜ਼ੇ ਬੰਦ ਹੋਣਗੇ ਤਾਂ ਭਾਰਤ ਦੇ ਤਕਨਾਲੋਜੀ ਸ਼ਹਿਰਾਂ ਨੂੰ ਨਵੀਂ ਰਫ਼ਤਾਰ ਮਿਲੇਗੀ ਅਤੇ ਇਨੋਵੇਸ਼ਨ ਦਾ ਕੇਂਦਰ ਭਾਰਤ ਬਣ ਸਕਦਾ ਹੈ।ਭਾਰਤ ਨੂੰ ਕਿਵੇਂ ਹੋਵੇਗਾ ਅਸਰ?ਕਈ ਮਾਹਿਰ ਮੰਨਦੇ ਹਨ ਕਿ ਅਮਰੀਕੀ ਕੰਪਨੀਆਂ ਹੁਣ ਵੱਧ ਕੰਮ ਭਾਰਤ ਵਰਗੇ ਦੇਸ਼ਾਂ ਵਿੱਚ ਆਉਟਸੋਰਸ ਕਰਨਗੀਆਂ। ਇਸ ਨਾਲ ਬੈਂਗਲੁਰੂ, ਹੈਦਰਾਬਾਦ, ਪੂਣੇ ਅਤੇ ਗੁਰੂਗ੍ਰਾਮ ਵਰਗੇ ਸ਼ਹਿਰਾਂ ਵਿੱਚ ਆਈਟੀ ਸੈਕਟਰ ਦੀਆਂ ਗਤੀਵਿਧੀਆਂ ਹੋਰ ਵੀ ਤੇਜ਼ ਹੋ ਸਕਦੀਆਂ ਹਨ। ਪਰ ਇਸ ਦਾ ਦੂਜਾ ਪਹਿਲੂ ਇਹ ਹੈ ਕਿ ਹਜ਼ਾਰਾਂ ਭਾਰਤੀਆਂ ਦਾ ਅਮਰੀਕਾ ਜਾ ਕੇ ਕਰੀਅਰ ਬਣਾਉਣ ਦਾ ਸੁਪਨਾ ਧੁੰਦਲਾ ਪੈ ਜਾਵੇਗਾ।