MLA Son Arrest: ਸਿਆਸੀ ਗਲਿਆਰਿਆਂ ਵਿੱਚ ਇਸ ਸਮੇਂ ਹਲਚਲ ਮੱਚੀ ਹੋਈ ਹੈ। ਦੱਸ ਦੇਈਏ ਕਿ ਪਾਰਟੀ ਤੋਂ ਬਾਹਰ ਕੱਢੇ ਗਏ ਵਿਧਾਇਕ ਦੇ ਪੁੱਤਰ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਟੀਐਮਸੀ ਤੋਂ ਬਾਹਰ ਕੱਢੇ ਗਏ ਵਿਧਾਇਕ ਹੁਮਾਯੂੰ ਕਬੀਰ ਦੇ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗੋਲਾਮ ਨਬੀ ਆਜ਼ਾਦ (ਰੌਬਿਨ) 'ਤੇ ਆਪਣੇ ਪਿਤਾ, ਹੁਮਾਯੂੰ ਕਬੀਰ ਦੇ ਨਿੱਜੀ ਸੁਰੱਖਿਆ ਅਧਿਕਾਰੀ (PSO), ਕਾਂਸਟੇਬਲ ਜੁੰਮਾ ਖਾਨ 'ਤੇ ਹਮਲਾ ਕਰਨ ਦਾ ਦੋਸ਼ ਹੈ।ਐਤਵਾਰ ਨੂੰ, ਜੁੰਮਾ ਖਾਨ ਮੁਰਸ਼ਿਦਾਬਾਦ ਦੇ ਸ਼ਕਤੀਨਗਰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ, ਘਰ ਜਾਣ ਲਈ ਛੁੱਟੀ ਮੰਗਣ ਤੇ ਗੋਲਮ ਨਬੀ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਇਹ ਘਟਨਾ ਹੁਮਾਯੂੰ ਕਬੀਰ ਦੇ ਦਫ਼ਤਰ ਵਿੱਚ ਗ੍ਰਾਊਂਡ ਫਲੋਰ 'ਤੇ ਵਾਪਰੀ, ਜਿੱਥੇ ਉਸ ਸਮੇਂ ਕਈ ਲੋਕ ਮੌਜੂਦ ਸਨ।ਉੱਥੇ ਹੀ, ਪੁੱਤਰ ਦੀ ਗ੍ਰਿਫ਼ਤਾਰੀ ਬਾਰੇ, ਹੁਮਾਯੂੰ ਕਬੀਰ ਨੇ ਕਿਹਾ ਕਿ ਟੀਐਮਸੀ ਦੇ ਇਸ਼ਾਰੇ 'ਤੇ ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਘਟਨਾ ਤੋਂ ਬਾਅਦ ਪੁਲਿਸ ਨੇ ਸ਼ਕਤੀਪੁਰ ਖੇਤਰ ਵਿੱਚ ਉਸਦੇ ਘਰ ਨੂੰ ਘੇਰ ਲਿਆ। ਇੱਕ ਘਟੀਆ ਬਹਾਨੇ ਹੇਠ ਚੁਣੇ ਹੋਏ ਪ੍ਰਤੀਨਿਧੀ ਦੇ ਘਰ ਨੂੰ ਘੇਰਨਾ ਗਲਤ ਹੈ।ਕਬੀਰ ਨੇ ਕਿਹਾ ਕਿ ਉਹ ਘਟਨਾ ਸਮੇਂ ਘਰ ਤੋਂ ਬਾਹਰ ਸੀ। ਉਨ੍ਹਾਂ ਦੇ ਪੁੱਤਰ ਨੇ ਪੁਲਿਸ ਦੇ ਉਸਦੇ ਘਰ ਆਉਣ 'ਤੇ ਇਤਰਾਜ਼ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਗੁੱਸੇ ਵਿੱਚ ਆ ਕੇ ਉਸ ਵਿਰੁੱਧ ਝੂਠੇ ਦੋਸ਼ ਲਗਾਏ। ਉਸਦੇ ਪੁੱਤਰ ਨੂੰ ਗੈਰ-ਕਾਨੂੰਨੀ ਤੌਰ 'ਤੇ ਹਿਰਾਸਤ ਵਿੱਚ ਲਿਆ। ਉਨ੍ਹਾਂ ਨੇ ਆਪਣੇ ਪੁੱਤਰ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ। ਨਹੀਂ ਤਾਂ, 1 ਜਨਵਰੀ ਨੂੰ ਮੁਰਸ਼ਿਦਾਬਾਦ ਐਸਪੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।ਪਾਰਟੀ ਦਾ ਆਇਆ ਜਵਾਬਟੀਐਮਸੀ ਨੇ ਕਿਹਾ ਕਿ ਇਸ ਮਾਮਲੇ ਨਾਲ ਪਾਰਟੀ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਅਰੂਪ ਚੱਕਰਵਰਤੀ ਨੇ ਕਿਹਾ ਕਿ ਗੁਲਾਮ ਨਬੀ ਆਜ਼ਾਦ ਨੇ ਡਿਊਟੀ 'ਤੇ ਮੌਜੂਦ ਇੱਕ ਪੁਲਿਸ ਅਧਿਕਾਰੀ 'ਤੇ ਹਮਲਾ ਕਰਕੇ ਗਲਤ ਕੀਤਾ ਹੈ। ਪੁਲਿਸ ਨੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਅਤੇ ਟੀਐਮਸੀ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।