Election Results: ਮਮਤਾ ਬੈਨਰਜੀ ਦੀ ਵਾਪਸੀ ਜਾਂ ਖਿੜੇਗਾ ਕਮਲ ? 5 ਰਾਜਾਂ ਦੇ ਸਿਆਸੀ ਮਹਾ-ਸੰਗਰਾਮ ਦਾ ਫੈਸਲਾ ਅੱਜ; ਨਤੀਜਿਆਂ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ...

Wait 5 sec.

West Bengal Election Results: ਸਿਆਸੀ ਜਗਤ ਵਿੱਚ ਇਸ ਸਮੇਂ ਹਲਚਲ ਮੱਚੀ ਹੋਈ ਹੈ, ਹਰ ਕਿਸੇ ਦੀਆਂ ਨਜ਼ਰਾਂ ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲ, ਅਸਾਮ ਅਤੇ ਪੁਡੂਚੇਰੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਉੱਪਰ ਟਿਕੀਆਂ ਹੋਈਆਂ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਅੱਜ ਹੀ ਨਤੀਜੇ ਐਲਾਨੇ ਜਾਣਗੇ, ਜਿਸਦਾ ਹਰ ਕਿਸੇ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਪੂਰੇ ਦੇਸ਼ ਦੀਆਂ ਨਜ਼ਰਾਂ ਇਨ੍ਹਾਂ ਰਾਜਾਂ 'ਤੇ ਟਿਕੀਆਂ ਹੋਈਆਂ ਹਨ, ਇਹ ਦੇਖਣ ਲਈ ਕਿ ਕਿਹੜੀ ਪਾਰਟੀ ਜਨਤਾ ਦਾ ਫਤਵਾ ਪ੍ਰਾਪਤ ਕਰੇਗੀ ਅਤੇ ਕਿਸ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ। ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ 23 ਅਪ੍ਰੈਲ ਅਤੇ 29 ਅਪ੍ਰੈਲ ਨੂੰ ਦੋ ਪੜਾਵਾਂ ਵਿੱਚ ਹੋਈਆਂ। ਇਸ ਦੌਰਾਨ ਤਾਮਿਲਨਾਡੂ ਵਿੱਚ 23 ਅਪ੍ਰੈਲ ਨੂੰ ਅਤੇ ਅਸਾਮ, ਕੇਰਲ ਅਤੇ ਪੁਡੂਚੇਰੀ ਵਿੱਚ 9 ਅਪ੍ਰੈਲ ਨੂੰ ਚੋਣਾਂ ਹੋਈਆਂ।ਇਨ੍ਹਾਂ ਪਾਰਟੀਆਂ ਵਿੱਚ ਸਖ਼ਤ ਟੱਕਰਪੱਛਮੀ ਬੰਗਾਲ ਵਿੱਚ ਮੁੱਖ ਦਾਅਵੇਦਾਰ ਤ੍ਰਿਣਮੂਲ ਕਾਂਗਰਸ, ਭਾਜਪਾ, ਸੀਪੀਆਈ (ਐੱਮ) ਅਤੇ ਕਾਂਗਰਸ ਹਨ। ਤਾਮਿਲਨਾਡੂ ਵਿੱਚ ਮੁੱਖ ਮੁਕਾਬਲਾ ਡੀਐੱਮਕੇ ਗਠਜੋੜ, ਏਆਈਏਡੀਐੱਮਕੇ ਗਠਜੋੜ, ਟੀਵੀਕੇ ਅਤੇ ਐੱਨਟੀਕੇ ਵਿਚਕਾਰ ਹੈ। ਕੇਰਲ ਵਿੱਚ ਐਲਡੀਐਫ, ਯੂਡੀਐਫ ਅਤੇ ਐਨਡੀਏ ਚੋਣ ਲੜਾਈ ਵਿੱਚ ਮੁੱਖ ਖਿਡਾਰੀ ਹਨ। ਅਸਾਮ ਵਿੱਚ ਮੁੱਖ ਮੁਕਾਬਲਾ ਭਾਜਪਾ ਅਤੇ ਕਾਂਗਰਸ ਵਿਚਕਾਰ ਹੈ। ਪੁਡੂਚੇਰੀ ਵਿੱਚ ਮੁੱਖ ਟੱਕਰ ਐੱਨਡੀਏ ਅਤੇ ਕਾਂਗਰਸ ਗੱਠਜੋੜ ਵਿਚਕਾਰ ਹੈ। ਇਨ੍ਹਾਂ ਚੋਣਾਂ ਦੌਰਾਨ ਪ੍ਰਮੁੱਖ ਚਿਹਰਿਆਂ ਦੀ ਗੱਲ ਕਰੀਏ ਤਾਂ, ਉਨ੍ਹਾਂ ਵਿੱਚ ਮਮਤਾ ਬੈਨਰਜੀ, ਸੁਵੇਂਦੂ ਅਧਿਕਾਰੀ, ਮੁਹੰਮਦ ਸਲੀਮ, ਐੱਮ. ਕੇ. ਸਟਾਲਿਨ, ਉਧਯਨਿਧੀ ਸਟਾਲਿਨ, ਪਿਨਾਰਾਈ ਵਿਜਯਨ, ਵੀ.ਡੀ. ਸਤੀਸਨ, ਰਾਜੀਵ ਚੰਦਰਸ਼ੇਖਰ, ਹਿਮੰਤ ਬਿਸਵਾ ਸਰਮਾ, ਗੌਰਵ ਗੋਗੋਈ, ਐੱਨ. ਰੰਗਾਸਾਮੀ ਅਤੇ ਵੀ. ਵੈਥਿਲਿੰਗਮ ਸ਼ਾਮਲ ਹਨ। ਇਸ ਚੋਣ ਚੱਕਰ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਜ਼ੋਰਦਾਰ ਮੁਹਿੰਮਾਂ ਚਲਾ ਰਹੀਆਂ ਹਨ ਅਤੇ ਚੋਣ ਜੰਗ ਵਿੱਚ ਆਪਣੀ ਪੂਰੀ ਤਾਕਤ ਲਗਾ ਰਹੀਆਂ ਹਨ। ਫਿਲਹਾਲ ਇਹ ਦੇਖਣਾ ਬੇਹੱਦ ਮਜ਼ੇਦਾਰ ਹੋਏਗਾ ਕਿ ਕਿਹੜੀ ਪਾਰਟੀ ਕਿਸਨੂੰ ਮਾਤ ਦਿੰਦੀ ਹੈ। ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।