Election Results 2026 : ਬੰਗਾਲ ਅਤੇ ਅਸਾਮ 'ਚ ਭਾਜਪਾ ਦੀ ਸ਼ਾਨਦਾਰ ਜਿੱਤ, ਥੋੜੀ ਦੇਰ 'ਚ ਭਾਜਪਾ ਹੈੱਡਕੁਆਰਟਰ ਪਹੁੰਚਣਗੇ PM ਮੋਦੀ 

Wait 5 sec.

Election Results 2026 : ਪੱਛਮੀ ਬੰਗਾਲ ਸਮੇਤ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣ ਨਤੀਜਿਆਂ ਦੀ ਤਸਵੀਰ ਹੁਣ ਸਾਫ਼ ਹੋ ਗਈ ਹੈ। ਜਿੱਥੇ ਭਾਜਪਾ ਨੇ ਬੰਗਾਲ ਵਿੱਚ ਪਹਿਲੀ ਵਾਰ ਭਾਰੀ ਜਿੱਤ ਪ੍ਰਾਪਤ ਕੀਤੀ, ਉੱਥੇ ਹੀ ਅਸਾਮ ਵਿੱਚ ਪਾਰਟੀ ਨੇ ਸੱਤਾ 'ਚ ਵਾਪਸੀ ਕੀਤੀ। ਜਿਨ੍ਹਾਂ ਰਾਜਾਂ ਵਿੱਚ ਚੋਣ ਨਤੀਜੇ ਐਲਾਨੇ ਜਾਣਗੇ ,ਉਨ੍ਹਾਂ ਵਿੱਚ ਤਾਮਿਲਨਾਡੂ, ਕੇਰਲ, ਅਸਾਮ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਸ਼ਾਮਲ ਹਨ।ਪੱਛਮੀ ਬੰਗਾਲ ਵਿਧਾਨ ਸਭਾ ਚੋਣ ਨਤੀਜੇ ਪੱਛਮੀ ਬੰਗਾਲ ਵਿੱਚ 294 ਵਿਧਾਨ ਸਭਾ ਸੀਟਾਂ ਹਨ, ਜਿਨ੍ਹਾਂ ਵਿੱਚੋਂ ਇਸ ਸਮੇਂ 293 ਲਈ ਵੋਟਾਂ ਦੀ ਗਿਣਤੀ ਕੀਤੀ ਹੋ ਰਹੀ ਹੈ। ਵੋਟਿੰਗ ਦੋ ਪੜਾਵਾਂ ਵਿੱਚ ਹੋਈ ਸੀ। ਪਹਿਲੇ ਪੜਾਅ 'ਚ 23 ਅਪ੍ਰੈਲ ਨੂੰ 152 ਸੀਟਾਂ 'ਤੇ ਵੋਟਿੰਗ ਹੋਈ ਸੀ, ਜਦੋਂ ਕਿ ਦੂਜੇ ਪੜਾਅ 'ਚ 29 ਅਪ੍ਰੈਲ ਨੂੰ 142 ਸੀਟਾਂ 'ਤੇ ਵੋਟਿੰਗ ਹੋਈ ਸੀ। ਇਥੇ ਮਮਤਾ ਬੈਨਰਜੀ ਲਗਾਤਾਰ ਚੌਥੀ ਵਾਰ ਸੱਤਾ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦੋਂ ਕਿ ਭਾਜਪਾ ਇਸ ਵਾਰ ਸੱਤਾ 'ਚ ਆਉਣ ਦੀ ਲੜਾਈ ਲੜ ਰਹੀ ਹੈ। ਇਸ ਚੋਣ ਵਿੱਚ ਲਗਭਗ 92 ਪ੍ਰਤੀਸ਼ਤ ਵੋਟਰਾਂ ਨੇ ਵੋਟਿੰਗ ਕੀਤੀ। ਧਿਆਨ ਭਵਾਨੀਪੁਰ ਸੀਟ 'ਤੇ ਹੈ, ਜਿੱਥੋਂ ਮਮਤਾ ਬੈਨਰਜੀ ਖੁਦ ਚੋਣ ਲੜ ਰਹੀ ਹੈ ਅਤੇ ਉਨ੍ਹਾਂ ਨੂੰ ਭਾਜਪਾ ਦੇ ਸੁਵੇਂਦੂ ਅਧਿਕਾਰੀ ਟੱਕਰ ਦੇ ਰਹੇ ਹਨ।ਅਸਾਮ ਵਿਧਾਨ ਸਭਾ ਚੋਣ ਨਤੀਜੇ ਅਸਾਮ ਦੀਆਂ ਸਾਰੀਆਂ 126 ਵਿਧਾਨ ਸਭਾ ਸੀਟਾਂ ਲਈ 9 ਅਪ੍ਰੈਲ ਨੂੰ ਵੋਟਿੰਗ ਹੋਈ ਸੀ। ਜਿਥੇ ਹਿਮੰਤ ਬਿਸਵਾ ਸਰਮਾ ਦੀ ਅਗਵਾਈ ਵਾਲੀ ਭਾਜਪਾ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਗੌਰਵ ਗੋਗੋਈ ਦੀ ਅਗਵਾਈ ਵਾਲੀ ਕਾਂਗਰਸ ਨੇ ਚੋਣਾਂ ਲੜੀਆਂ ਸਨ। ਇਸ ਵਾਰ ਰਾਜ ਵਿੱਚ 85 ਪ੍ਰਤੀਸ਼ਤ ਤੋਂ ਵੱਧ ਵੋਟਿੰਗ ਦਰਜ ਹੋਈ ਸੀ।ਤਾਮਿਲਨਾਡੂ ਵਿਧਾਨ ਸਭਾ ਚੋਣ ਨਤੀਜੇ ਤਾਮਿਲਨਾਡੂ ਦੀਆਂ 234 ਵਿਧਾਨ ਸਭਾ ਸੀਟਾਂ ਲਈ ਵੋਟਿੰਗ 23 ਅਪ੍ਰੈਲ ਨੂੰ ਇੱਕ ਹੀ ਪੜਾਅ ਵਿੱਚ ਹੋਈ ਸੀ। ਪਿਛਲੇ ਵੋਟਿੰਗ ਰਿਕਾਰਡ ਤੋੜਦੇ ਹੋਏ ਜਨਤਾ ਨੇ 85 ਪ੍ਰਤੀਸ਼ਤ ਤੋਂ ਵੱਧ ਵੋਟਿੰਗ ਕੀਤੀ ਸੀ। ਮੁੱਖ ਮੰਤਰੀ ਸਟਾਲਿਨ ਦੀ ਅਗਵਾਈ ਵਾਲਾ ਡੀਐਮਕੇ ਗਠਜੋੜ ਸੱਤਾ ਵਿੱਚ ਤੀਜੀ ਵਾਰ ਸੱਤਾ ਵਿੱਚ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਦੋਂ ਕਿ ਏਆਈਏਡੀਐਮਕੇ ਸੱਤਾ ਲਈ ਲੜ ਰਿਹਾ ਹੈ। ਭਾਜਪਾ ਦਾ ਏਆਈਏਡੀਐਮਕੇ ਨਾਲ ਗੱਠਜੋੜ ਹੈ, ਜਦੋਂ ਕਿ ਕਾਂਗਰਸ ਡੀਐਮਕੇ ਨਾਲ ਹੈ। ਹਾਲਾਂਕਿ, ਇਸ ਵਾਰ ਅਦਾਕਾਰ ਵਿਜੇ ਦੀ ਪਾਰਟੀ ਟੀਵੀਕੇ ਦੇ ਆਉਣ ਨਾਲ ਮੁਕਾਬਲਾ ਤਿਕੋਣਾ ਹੋ ਸਕਦਾ ਹੈ।ਕੇਰਲ ਵਿਧਾਨ ਸਭਾ ਚੋਣ ਨਤੀਜੇ ਕੇਰਲ ਦੀਆਂ 140 ਵਿਧਾਨ ਸਭਾ ਸੀਟਾਂ ਲਈ ਵੋਟਿੰਗ 9 ਅਪ੍ਰੈਲ ਨੂੰ ਹੋਈ ਸੀ। ਇਸ ਵਾਰ 78.27 ਪ੍ਰਤੀਸ਼ਤ ਵੋਟਿੰਗ ਹੋਈ ਸੀ। ਜਿੱਥੇ ਪਿਨਾਰਾਈ ਵਿਜਯਨ ਲਗਾਤਾਰ ਤੀਜੀ ਵਾਰ ਸੱਤਾ 'ਚ ਆਉਣ ਦੀ ਕੋਸ਼ਿਸ਼ ਕਰ ਰਹੇ ਹਨ, ਕਾਂਗਰਸ ਦੀ ਅਗਵਾਈ ਵਾਲਾ ਯੂਡੀਐਫ ਗੱਠਜੋੜ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਦੀਆਂ 30 ਸੀਟਾਂ ਲਈ ਵੋਟਿੰਗ ਵੀ 9 ਅਪ੍ਰੈਲ ਨੂੰ ਹੋਈ ਸੀ। ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਵੋਟਿੰਗ 89.97 ਪ੍ਰਤੀਸ਼ਤ ਹੋਈ ਸੀ।