Stock Market Crash : ਈਰਾਨ ਜੰਗ ਨਾਲ ਵਿਗੜੀ ਸ਼ੇਅਰ ਬਾਜ਼ਾਰ ਦੀ ਹੋਲੀ , ਸੈਂਸੈਕਸ ਅਤੇ ਨਿਫਟੀ 'ਚ ਗਿਰਾਵਟ

Wait 5 sec.

 Stock Market Crash :  ਹੋਲੀ 'ਤੇ ਸ਼ੇਅਰ ਬਾਜ਼ਾਰ ਖੁੱਲ੍ਹਦੇ ਹੀ ਸਟਾਕ 'ਚ ਭਾਰੀ ਗਿਰਾਵਟ ਆਈ ਹੈ। ਮੱਧ ਪੂਰਬ ਵਿੱਚ ਛਿੜੀ ਜੰਗ ਦਾ ਅਸਰ ਸ਼ੇਅਰ ਬਾਜ਼ਾਰ 'ਤੇ ਦੇਖਣ ਨੂੰ ਮਿਲ ਰਿਹਾ ਹੈ। ਇੱਕ ਪਾਸੇ ਦੇਸ਼ ਹੋਲੀ ਮਨਾ ਰਿਹਾ ਹੈ, ਓਥੇ ਹੀ ਨਿਵੇਸ਼ਕਾਂ ਨੂੰ ਵੱਡਾ ਝਟਕਾ ਲੱਗਿਆ ਹੈ। ਇੱਕ ਹੀ ਝਟਕੇ ਵਿੱਚ ₹9 ਲੱਖ ਕਰੋੜ ਦਾ ਨੁਕਸਾਨ ਹੋਇਆ ਹੈ।  1,700 ਅੰਕਾਂ ਤੋਂ ਵੱਧ ਸੈਂਸੈਕਸ ਅਤੇ ਨਿਫਟੀ 'ਚ 500 ਅੰਕਾਂ ਦੀ ਗਿਰਾਵਟਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ ਆਈ ਹੈ। ਸੈਂਸੈਕਸ 1,700 ਅੰਕ ਡਿੱਗ ਕੇ 78,600 ਤੋਂ ਹੇਠਾਂ ਆ ਗਿਆ ਹੈ, ਅਤੇ ਨਿਫਟੀ 'ਚ 500 ਅੰਕਾਂ ਦੀ ਗਿਰਾਵਟ ਆਈ ਹੈ। ਨਿਫਟੀ ਹੁਣ 24,350 ਦੇ ਨੇੜੇ ਹੈ। ਇਸ ਤੋਂ ਇਲਾਵਾ ਬੈਂਕ ਨਿਫਟੀ 'ਚ ਵੀ 1,000 ਅੰਕਾਂ ਦੀ ਗਿਰਾਵਟ ਆਈ ਹੈ। ਇਸ ਭਾਰੀ ਗਿਰਾਵਟ ਨਾਲ ਨਿਵੇਸ਼ਕਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਹੋਲੀ 'ਤੇ ਨਿਕਲਿਆ ਨਿਵੇਸ਼ਕਾਂ ਦਾ ਦੀਵਾਲਾ ਦੱਸ ਦੇਈਏ ਕਿ ਸ਼ੇਅਰ ਬਾਜ਼ਾਰ 'ਚ ਆਈ ਭਾਰੀ ਗਿਰਾਵਟ ਨਾਲ ਨਿਵੇਸ਼ਕਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਇੱਕ ਹੀ ਝਟਕੇ ਵਿੱਚ ਨਿਵੇਸ਼ਕਾਂ ਦੇ ਕੁੱਲ ₹9 ਲੱਖ ਕਰੋੜ ਡੁੱਬ ਗਏ ਹਨ। ਬੀਐਸਈ ਦੇ ਚੋਟੀ ਦੇ 30 ਸਟਾਕਾਂ ਦੀ ਗੱਲ ਕਰੀਏ ਤਾਂ ਤਕਨੀਕੀ ਕੰਪਨੀਆਂ ਨੂੰ ਛੱਡ ਕੇ ਸਾਰੇ 25 ਸਟਾਕਾਂ ਵਿੱਚ ਕਾਫ਼ੀ ਗਿਰਾਵਟ ਆਈ ਹੈ।ਟਾਟਾ ਸਟੀਲ 5% ਡਿੱਗਿਆ ਹੈ ਅਤੇ ਅਡਾਨੀ ਪੋਰਟਸ 4% ਡਿੱਗਿਆ ਹੈ। ਮਹਿੰਦਰਾ ਐਂਡ ਮਹਿੰਦਰਾ ਅਤੇ ਇੰਡੀਗੋ ਦੇ ਸ਼ੇਅਰਾਂ ਵਿੱਚ ਵੀ 4% ਗਿਰਾਵਟ ਆਈ ਹੈ। ਬੀਐਸਈ ਦਾ ਬਾਜ਼ਾਰ ਪੂੰਜੀਕਰਨ, ਜੋ ਕਿ ਸੋਮਵਾਰ ਨੂੰ ₹456.9 ਲੱਖ ਕਰੋੜ ਸੀ, ਮੰਗਲਵਾਰ ਨੂੰ ਬਾਜ਼ਾਰ ਖੁੱਲ੍ਹਣ ਤੋਂ ਬਾਅਦ ₹447.9 ਲੱਖ ਕਰੋੜ ਹੋ ਗਿਆ ਹੈ। ਇਸ ਨਾਲ ਨਿਵੇਸ਼ਕਾਂ ਨੂੰ ਸਿੱਧਾ ₹9 ਲੱਖ ਕਰੋੜ ਦਾ ਨੁਕਸਾਨ ਹੋਇਆ ਹੈ।