India Condoles Death of Khamenei : ਭਾਰਤ ਨੇ ਈਰਾਨ ਦੇ ਸਾਬਕਾ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨਈ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਵੀਰਵਾਰ ਦੁਪਹਿਰ ਨੂੰ ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਨਵੀਂ ਦਿੱਲੀ ਵਿੱਚ ਈਰਾਨ ਦੇ ਦੂਤਾਵਾਸ ਪਹੁੰਚੇ ਅਤੇ ਸ਼ਰਧਾਂਜਲੀ ਪੁਸਤਕ 'ਤੇ ਭਾਰਤ ਵੱਲੋਂ ਦਸਤਖਤ ਕੀਤੇ ਅਤੇ ਦੁੱਖ ਪ੍ਰਗਟ ਕੀਤਾ।28 ਫਰਵਰੀ ਨੂੰ ਇਜ਼ਰਾਈਲ ਅਤੇ ਅਮਰੀਕ ਦੇ ਸਾਂਝੇ ਫੌਜੀ ਹਮਲੇ ਵਿੱਚ 86 ਸਾਲਾ ਅਲੀ ਖਾਮੇਨਈ ਦੀ ਮੌਤ ਹੋ ਗਈ ਸੀ। ਖਾਮੇਨਈ ਸੀਨੀਅਰ ਅਧਿਕਾਰੀਆਂ ਨਾਲ ਜਿਸ ਇਮਾਰਤ 'ਚ ਬੈਠ ਕੇ ਮੀਟਿੰਗ ਕਰ ਰਹੇ ਸਨ, ਹਮਲੇ 'ਚ ਉਨ੍ਹਾਂ ਸਮੇਤ 44 ਹੋਰ ਲੋਕਾਂ ਦੀ ਮੌਤ ਹੋ ਗਈ। ਈਰਾਨੀ ਰੱਖਿਆ ਮੰਤਰੀ ਅਤੇ ਆਈਆਰਜੀਸੀ ਦੇ ਮੁਖੀ ਮ੍ਰਿਤਕਾਂ ਵਿੱਚ ਸ਼ਾਮਲ ਸਨ।ਦੱਸ ਦੇਈਏ ਕਿ ਭਾਰਤ ਸਰਕਾਰ ਨੇ ਪਿਛਲੇ ਚਾਰ ਦਿਨਾਂ ਤੋਂ ਖਾਮੇਨਈ ਦੀ ਮੌਤ 'ਤੇ ਚੁੱਪੀ ਧਾਰੀ ਹੋਈ ਸੀ। ਵਿਰੋਧੀ ਪਾਰਟੀਆਂ ਨੇ ਈਰਾਨ ਨਾਲ ਭਾਰਤ ਦੇ ਲੰਬੇ ਸਮੇਂ ਤੋਂ ਚੱਲ ਰਹੇ ਸਬੰਧਾਂ ਦਾ ਹਵਾਲਾ ਦਿੰਦੇ ਹੋਏ ਮੋਦੀ ਸਰਕਾਰ ਦੇ ਇਸ ਰੁਖ਼ ਦੀ ਆਲੋਚਨਾ ਕੀਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਅਦ ਵਿੱਚ ਮੱਧ ਪੂਰਬ ਦੀ ਸਥਿਤੀ ਬਾਰੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਭਾਰਤ ਨੇ ਹਮੇਸ਼ਾ ਅਜਿਹੇ ਵਿਵਾਦਾਂ ਨੂੰ ਹੱਲ ਕਰਨ ਲਈ ਗੱਲਬਾਤ ਅਤੇ ਕੂਟਨੀਤੀ ਦੀ ਵਕਾਲਤ ਕੀਤੀ ਹੈ।