BJP Candidates List: ਸਿਆਸੀ ਜਗਤ ਵਿੱਚ ਇਸ ਸਮੇਂ ਹਲਚਲ ਤੇਜ਼ ਹੈ। ਦੱਸ ਦੇਈਏ ਕਿ ਭਾਰਤੀ ਜਨਤਾ ਪਾਰਟੀ (BJP) ਨੇ ਸ਼ਨੀਵਾਰ ਨੂੰ ਕੇਰਲ ਵਿਧਾਨ ਸਭਾ ਚੋਣਾਂ ਲਈ 11 ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਕਰਮਾਨਾ ਜਯਾਨ ਨੂੰ ਤਿਰੂਵਨੰਤਪੁਰਮ ਤੋਂ ਉਮੀਦਵਾਰ ਬਣਾਇਆ ਹੈ। ਲਿਸਟ ਦੇ ਮੁਤਾਬਕ ਪੁਥੁਪੱਲੀ ਤੋਂ ਰਵਿੰਦਰਨਾਥ ਵੱਕਟਥਨਮ ਚੋਣ ਮੈਦਾਨ ਵਿਚ ਚੋਣ ਲੜਨਗੇ, ਜਦਕਿ ਕੇ.ਆਰ. ਚਵਾੜਾ ਤੋਂ ਰਾਜੇਸ਼, ਆਰ.ਐਸ. ਚਦਯਾਮੰਗਲਮ ਤੋਂ ਅਰੁਣ ਰਾਜ, ਪੀਰੁਮਾਦੇ ਤੋਂ ਵੀ. ਰਾਤੇਸ਼ ਮੈਦਾਨ ਵਿਚ ਉਤਾਰੇ ਗਏ ਹਨ।The Central Election Committee of the BJP has approved the following names for the ensuing General elections to the Legislative Assembly of Keralam. pic.twitter.com/zqT7f7JaJt— BJP (@BJP4India) March 21, 2026 ਇਸ ਦੇ ਨਾਲ ਹੀ ਵਿਵੇਕ ਗੋਪਨ ਨੂੰ ਅਰੁਵਿਕਾਰਾ ਸੀਟ, ਟੀ.ਐੱਨ. ਸੁਰੇਸ਼ ਨੂੰ ਕੋਵਲਮ ਅਤੇ ਐਸ. ਰਾਜਸ਼ੇਖਰਨ ਨਾਇਰ ਨੂੰ ਨੇਯਾਤਿਨਕਾਰਾ ਸੀਟ ਤੋਂ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਾਰਟੀ ਨੇ ਮਾਵੇਲੀਕਾਰਾ ਸੀਟ ਤੋਂ ਅਜੀਮੋਨ, ਚਿਰਾਇੰਕੀਝੂ ਤੋਂ ਬੀਐਸ ਅਨੂਪ ਅਤੇ ਅਦੂਰ ਸੀਟ ਤੋਂ ਪੰਡਾਲਮ ਪ੍ਰਤਾਪਨ ਨੂੰ ਉਮੀਦਵਾਰ ਬਣਾਇਆ ਹੈ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।