Kerala Assembly Election 2026 Congress First List: ਕੇਰਲ ਵਿਧਾਨ ਸਭਾ ਚੋਣਾਂ 2026 ਲਈ ਕਾਂਗਰਸ ਪਾਰਟੀ ਨੇ ਉਮੀਦਵਾਰਾਂ ਦੀ ਆਪਣੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਪਹਿਲੀ ਸੂਚੀ ਵਿੱਚ ਕੁੱਲ 55 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਸੰਨੀ ਜੋਸਫ਼ ਨੂੰ ਪੇਰਾਵੂਰ ਹਲਕੇ ਤੋਂ ਨਾਮਜ਼ਦ ਕੀਤਾ ਗਿਆ ਹੈ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ.ਡੀ. ਸਤੀਸਨ ਨੂੰ ਪਰਾਵੂਰ ਤੋਂ ਦੁਬਾਰਾ ਨਾਮਜ਼ਦ ਕੀਤਾ ਗਿਆ ਹੈ, ਜਿੱਥੇ ਉਹ ਮੌਜੂਦਾ ਕਾਂਗਰਸ ਵਿਧਾਇਕ ਹਨ। ਇਸ ਤੋਂ ਇਲਾਵਾ ਰਮੇਸ਼ ਚੇਨੀਥਲਾ ਨੂੰ ਹਰੀਪਦ ਤੋਂ, ਰਾਮਿਆ ਹਰੀਦਾਸ ਨੂੰ ਚਿਰਾਇਨਕੀਝੂ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।ਸਾਬਕਾ ਮੁੱਖ ਮੰਤਰੀ ਚਾਂਡੀ ਦੇ ਪੁੱਤਰ ਪੁਥੁਪੱਲੀ ਤੋਂ ਚੋਣ ਲੜਨਗੇਸੀਨੀਅਰ ਕਾਂਗਰਸ ਨੇਤਾ ਕੇ. ਮੁਰਲੀਧਰਨ ਨੂੰ ਵੱਟਿਊਰਕਾਵੂ ਤੋਂ ਨਾਮਜ਼ਦ ਕੀਤਾ ਗਿਆ ਹੈ। ਸਾਬਕਾ ਮੁੱਖ ਮੰਤਰੀ ਓਮਨ ਚਾਂਡੀ ਦੇ ਪੁੱਤਰ ਚਾਂਡੀ ਓਮਨ ਨੂੰ ਪੁਥੁਪੱਲੀ ਤੋਂ ਨਾਮਜ਼ਦ ਕੀਤਾ ਗਿਆ ਹੈ। ਉਹ ਇਸ ਹਲਕੇ ਤੋਂ ਮੌਜੂਦਾ ਵਿਧਾਇਕ ਹਨ। ਕਾਂਗਰਸ ਕੇਂਦਰੀ ਚੋਣ ਕਮੇਟੀ (ਸੀਈਸੀ) ਨੇ ਮੰਗਲਵਾਰ ਨੂੰ ਕੇਰਲ ਲਈ ਇਨ੍ਹਾਂ ਉਮੀਦਵਾਰਾਂ ਦੇ ਨਾਵਾਂ ਉੱਪਰ ਮੋਹਰ ਲਗਾਈ ਸੀ।ਮੰਗਲਵਾਰ ਨੂੰ ਹੋਈ ਸੀ ਕਾਂਗਰਸ ਸੀਈਸੀ ਦੀ ਮੀਟਿੰਗ ਮੰਗਲਵਾਰ (17 ਮਾਰਚ) ਨੂੰ, ਕਾਂਗਰਸ ਕੇਂਦਰੀ ਚੋਣ ਕਮੇਟੀ (ਸੀਈਸੀ) ਨੇ ਕੇਰਲ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ 'ਤੇ ਵਿਚਾਰ-ਵਟਾਂਦਰਾ ਕਰਨ ਲਈ ਮੀਟਿੰਗ ਕੀਤੀ। ਇਸ ਤੋਂ ਬਾਅਦ, ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਸੂਬਾ ਇੰਚਾਰਜ ਦੀਪਾ ਦਾਸਮੁਨਸ਼ੀ ਅਤੇ ਕਈ ਹੋਰ ਨੇਤਾ ਮੀਟਿੰਗ ਵਿੱਚ ਸ਼ਾਮਲ ਹੋਏ। ਮੀਟਿੰਗ ਤੋਂ ਬਾਅਦ, ਵੇਣੂਗੋਪਾਲ ਨੇ ਕਿਹਾ, "ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ ਅੱਜ ਕਈ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਮੀਦਵਾਰਾਂ ਦੀ ਚੋਣ ਲਈ ਜਿੱਤਣ ਦੀ ਸੰਭਾਵਨਾ ਇੱਕ ਮੁੱਖ ਮਾਪਦੰਡ ਹੈ।"Congress announces first list of 55 candidates for the upcoming Keralam Assembly ElectionsState party president Sunny Joseph fielded from Peravoor seat, VD Satheesan fielded from Paravur, Chandy Oommen from Puthuppally, Ramesh Chennithala from Haripad, Ramya Haridas from… pic.twitter.com/S7qDjtg6qK— ANI (@ANI) March 17, 2026ਇਸਦੇ ਨਾਲ ਹੀ ਪ੍ਰਣਵ ਵਛਰਜਾਨੀ (ਰਾਸ਼ਟਰੀ ਕਨਵੀਨਰ) ਅਤੇ ਵਿਪਿਨ ਯਾਦਵ (ਰਾਸ਼ਟਰੀ ਕੋਆਰਡੀਨੇਟਰ) ਨੂੰ ਕੇਰਲ ਕਾਂਗਰਸ ਦੇ ਸੋਸ਼ਲ ਮੀਡੀਆ ਵਿਭਾਗ ਦੀਆਂ ਆਉਣ ਵਾਲੀਆਂ ਚੋਣਾਂ ਨਾਲ ਸਬੰਧਤ ਗਤੀਵਿਧੀਆਂ ਦਾ ਤਾਲਮੇਲ ਕਰਨ ਲਈ ਨਿਯੁਕਤ ਕੀਤਾ ਗਿਆ ਹੈ।ਕੇਰਲ ਵਿੱਚ ਕਦੋਂ ਹੋਣਗੀਆਂ ਚੋਣਾਂ ?ਆਉਣ ਵਾਲੀਆਂ ਕੇਰਲ ਵਿਧਾਨ ਸਭਾ ਚੋਣਾਂ ਲਈ ਵੋਟਿੰਗ 9 ਅਪ੍ਰੈਲ ਨੂੰ ਹੋਵੇਗੀ, ਜਿਸਦੇ ਨਤੀਜੇ 4 ਮਈ ਨੂੰ ਐਲਾਨੇ ਜਾਣਗੇ। ਨਾਮਜ਼ਦਗੀਆਂ 23 ਮਾਰਚ ਤੋਂ ਦਾਖਲ ਕੀਤੀਆਂ ਜਾਣਗੀਆਂ। ਜਾਂਚ 24 ਮਾਰਚ ਨੂੰ ਹੋਵੇਗੀ। ਨਾਮਜ਼ਦਗੀਆਂ 26 ਮਾਰਚ ਤੱਕ ਵਾਪਸ ਲਈਆਂ ਜਾ ਸਕਦੀਆਂ ਹਨ।