Shimla News: ਸਿਆਸੀ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਆਮ ਜਨਤਾ ਵਿਚਾਲੇ ਵੀ ਹਲਚਲ ਮਚਾ ਦਿੱਤੀ ਹੈ। ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਨੇੜੇ ਮਸ਼ੋਬਰਾ 'ਚ ਇਕ ਵੱਡੀ ਘਟਨਾ ਵਾਪਰੀ। ਦਰਅਸਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਦੇ ਪੁੱਤ ਨੂੰ ਅਗਵਾ ਕਰਨ ਦੀ ਕਥਿਤ ਕੋਸ਼ਿਸ਼ ਕੀਤੀ ਗਈ ਹੈ।ਜਾਣਕਾਰੀ ਅਨੁਸਾਰ ਇਹ ਘਟਨਾ ਸ਼ੁੱਕਰਵਾਰ ਦੇਰ ਸ਼ਾਮ ਦੀ ਹੈ। ਆਰੀਅਨ ਚੌਹਾਨ, ਜੋ ਹਿਮਾਚਲ ਪ੍ਰਦੇਸ਼ ਯੂਥ ਕਾਂਗਰਸ ਦੇ ਜਨਰਲ ਸਕੱਤਰ ਵੀ ਹਨ, ਮਸ਼ੋਬਰਾ ਸਥਿਤ ਆਪਣੇ ਹੋਟਲ ਤੋਂ ਸ਼ਿਮਲਾ ਵੱਲ ਜਾ ਰਹੇ ਸਨ। ਰਸਤੇ 'ਚ ਜਦੋਂ ਉਨ੍ਹਾਂ ਨੇ ਅੱਗੇ ਜਾ ਰਹੀ ਇਕ ਆਲਟੋ ਕਾਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਕਾਰ ਸਵਾਰਾਂ ਨੇ ਉਨ੍ਹਾਂ ਨੂੰ ਰੁਕਣ ਲਈ ਕਿਹਾ। ਜਿਵੇਂ ਹੀ ਚੌਹਾਨ ਨੇ ਆਪਣੀ ਗੱਡੀ ਰੋਕੀ, ਆਲਟੋ 'ਚੋਂ ਦੋ ਨਕਾਬਪੋਸ਼ ਵਿਅਕਤੀ ਹੇਠਾਂ ਉਤਰੇ। ਇਨ੍ਹਾਂ ਹਮਲਾਵਰਾਂ ਕੋਲ ਬੰਦੂਕ ਅਤੇ ਲੋਹੇ ਦੀ ਰਾਡ ਸੀ ਅਤੇ ਉਨ੍ਹਾਂ ਨੇ ਆਰੀਅਨ ਵੱਲ ਵਧਣਾ ਸ਼ੁਰੂ ਕਰ ਦਿੱਤਾ।ਪਹਾੜੀ ਤੋਂ ਮਾਰੀ ਛਾਲ ਇਸ ਦੌਰਾਨ ਹਮਲਾਵਰਾਂ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਆਰੀਅਨ ਚੌਹਾਨ ਤੁਰੰਤ ਆਪਣੀ ਕਾਰ 'ਚੋਂ ਬਾਹਰ ਨਿਕਲੇ ਅਤੇ ਪਹਾੜੀ ਸੜਕ ਦੇ ਕਿਨਾਰੇ ਤੋਂ ਹੇਠਾਂ ਛਾਲ ਮਾਰ ਦਿੱਤੀ। ਇਸ ਦੌਰਾਨ ਉਹ ਜ਼ਖਮੀ ਵੀ ਹੋ ਗਏ, ਪਰ ਉਹ ਬਚ ਕੇ ਨਿਕਲਣ 'ਚ ਕਾਮਯਾਬ ਰਹੇ। ਚੌਹਾਨ ਨੂੰ ਭੱਜਦਾ ਦੇਖ ਕੇ ਨਕਾਬਪੋਸ਼ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।ਪੁਲਿਸ ਵੱਲੋਂ ਕਾਰਵਾਈ ਘਟਨਾ ਤੋਂ ਬਾਅਦ ਆਰੀਅਨ ਚੌਹਾਨ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਆਧਾਰ 'ਤੇ ਪੁਲਿਸ ਨੇ ਐੱਫ.ਆਈ.ਆਰ. (FIR) ਦਰਜ ਕਰ ਲਈ ਹੈ। ਹਾਲਾਂਕਿ, ਪੁਲਿਸ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕਿਹੜੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।