ਮਹਿਲਾਵਾਂ ਲਈ ਵੱਡੀ ਖ਼ੁਸ਼ਖਬਰੀ , ਬੱਚਾ ਗੋਦ ਲੈਣ 'ਤੇ 12 ਹਫ਼ਤਿਆਂ ਦੀ Maternity leave, ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ

Wait 5 sec.

Maternity leave : ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਦੇਸ਼ ਦੀਆਂ ਔਰਤਾਂ ਦੇ ਹੱਕ ਵਿੱਚ ਇੱਕ ਮਹੱਤਵਪੂਰਨ ਅਤੇ ਇਤਿਹਾਸਕ ਫੈਸਲਾ ਸੁਣਾਇਆ ਹੈ। ਅਦਾਲਤ ਨੇ ਹੁਕਮ ਦਿੱਤਾ ਕਿ ਗੋਦ ਲਏ ਬੱਚੇ ਦੀ ਮਾਂ ਨੂੰ ਵੀ 12 ਹਫ਼ਤਿਆਂ ਦੀ ਮੈਟਰਨਿਟੀ ਲੀਵ (ਜਣੇਪਾ ਛੁੱਟੀ) ( Maternity leave ) ਦਿੱਤੀ ਜਾਵੇਗੀ। ਖ਼ਾਸ ਗੱਲ ਇਹ ਹੈ ਕਿ ਗੋਦ ਲਏ ਬੱਚੇ ਦੀ ਉਮਰ ਜੋ ਵੀ ਹੋਵੇ , ਮਾਂ ਨੂੰ ਪੂਰੀ 12 ਹਫ਼ਤਿਆਂ ਦੀ ਛੁੱਟੀ ਦਿੱਤੀ ਜਾਵੇਗੀ।ਸੁਪਰੀਮ ਕੋਰਟ ਨੇ ਉਸ ਕਾਨੂੰਨੀ ਵਿਵਸਥਾ ਨੂੰ ਰੱਦ ਕਰ ਦਿੱਤਾ ਹੈ ,ਜਿਸ 'ਚ ਸਿਰਫ਼ 3 ਮਹੀਨੇ ਤੱਕ ਦੇ ਬੱਚੇ ਨੂੰ ਗੋਦ ਲੈਣ 'ਤੇ ਮੈਟਰਨਿਟੀ ਲੀਵ ਦੀ ਅਨੁਮਤੀ ਸੀ। ਹੁਣ ਅਜਿਹੀ ਕੋਈ ਸ਼ਰਤ ਨਹੀਂ ਹੈ। ਮੌਜੂਦਾ ਸਮਾਜਿਕ ਸੁਰੱਖਿਆ ਕੋਡ ਦੀ ਧਾਰਾ 60(4) ਵਿੱਚ ਇਹ ਨਿਯਮ ਸੀ ਕਿ ਬੱਚਾ ਗੋਦ ਲੈਣ ਵਾਲੀ ਮਾਂ ਨੂੰ ਮੈਟਰਨਿਟੀ ਲੀਵ ਓਦੋਂ ਹੀ ਮਿਲੇਗੀ ,ਜੇਕਰ ਗੋਦ ਲਿਆ ਬੱਚਾ 3 ਮਹੀਨਿਆਂ ਤੋਂ ਘੱਟ ਉਮਰ ਦਾ ਹੋਵੇ।ਬਰਨਾਲਾ ‘ਚ ਗੈਸ ਦੀ ਕਿੱਲਤ ਦੌਰਾਨ ਚਾਹ ਵਾਲੀ ਦੁਕਾਨ ਤੋਂ ਸਿਲੰਡਰ ਚੋਰੀਮੈਟਰਨਿਟੀ ਲੀਵ 'ਤੇ ਅਦਾਲਤ ਦਾ ਤਰਕ ਆਪਣੇ ਆਦੇਸ਼ ਵਿੱਚ ਅਦਾਲਤ ਨੇ ਕਿਹਾ ਕਿ ਗੋਦ ਲਏ ਬੱਚੇ ਦੀ ਮਾਂ ਨੂੰ ਜੈਵਿਕ ਮਾਂ ਵਾਂਗ ਹੀ ਮੈਟਰਨਿਟੀ ਲੀਵ ਮਿਲਣੀ ਚਾਹੀਦੀ ਹੈ। ਅਦਾਲਤ ਦਾ ਮੰਨਣਾ ਹੈ ਕਿ ਮੈਟਰਨਿਟੀ ਦਾ ਅਧਿਕਾਰ ਅਤੇ ਬੱਚੇ ਦੀ ਦੇਖਭਾਲ ਦੀ ਜ਼ਰੂਰਤ ਉਮਰ 'ਤੇ ਨਿਰਭਰ ਨਹੀਂ ਕਰਦੀ।3 ਮਹੀਨੇ ਦੀ ਉਮਰ ਸੀਮਾ ਹਟਾਈ ਗਈਸੁਪਰੀਮ ਕੋਰਟ ਨੇ 3 ਮਹੀਨੇ ਦੀ ਉਮਰ ਸੀਮਾ ਹਟਾ ਦਿੱਤੀ, ਇਹ ਕਹਿੰਦੇ ਹੋਏ ਕਿ ਇਹ ਵਿਤਕਰਾ ਕਰਦੀ ਹੈ। ਅਦਾਲਤ ਨੇ ਮੰਨਿਆ ਕਿ ਵੱਡੇ ਬੱਚਿਆਂ ਨੂੰ ਗੋਦ ਲੈਣ ਵਾਲੀਆਂ ਮਾਵਾਂ ਨੂੰ ਵੀ ਆਪਣੇ ਬੱਚੇ ਨਾਲ ਭਾਵਨਾਤਮਕ ਤੌਰ 'ਤੇ ਜੁੜਨ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਲਈ ਸਮੇਂ ਦੀ ਲੋੜ ਹੁੰਦੀ ਹੈ।ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਜਾਨੋਂ ਮਾਰਨ ਦੀ ਧਮਕੀ ,ਜਾਣੋ ਪੂਰਾ ਮਾਮਲਾਪੈਟਰਨਿਟੀ ਛੁੱਟੀ 'ਤੇ ਵਿਚਾਰ ਕਰਨ ਲਈ ਹਦਾਇਤਾਂਆਪਣੇ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਮਾਵਾਂ ਦੇ ਨਾਲ-ਨਾਲ ਪਿਤਾ ਦੀ ਭੂਮਿਕਾ 'ਤੇ ਵੀ ਗੱਲ ਕੀਤੀ। ਅਦਾਲਤ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਪੈਟਰਨਿਟੀ ਲੀਵ (Paternal Leave) 'ਤੇ ਵੀ ਇੱਕ ਠੋਸ ਨੀਤੀ ਬਣਾਉਣ 'ਤੇ ਵਿਚਾਰ ਕਰਨ ਦਾ ਨਿਰਦੇਸ਼ ਦਿੱਤਾ। ਅਦਾਲਤ ਦਾ ਮੰਨਣਾ ਹੈ ਕਿ ਬੱਚੇ ਦੇ ਪਾਲਣ-ਪੋਸ਼ਣ ਵਿੱਚ ਪਿਤਾ ਦੀ ਭਾਗੀਦਾਰੀ ਵੀ ਬਰਾਬਰ ਮਹੱਤਵਪੂਰਨ ਹੈ। ਇਸ ਲਈ ਇਸਨੂੰ ਸਮਾਜਿਕ ਸੁਰੱਖਿਆ ਲਾਭਾਂ ਦੇ ਦਾਇਰੇ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।