Covid-19 Lockdown : ਦੇਸ਼ 'ਚ ਅੱਜ ਲੌਕਡਾਊਨ ਦੀ ਚੌਥੀ ਵਰ੍ਹੇਗੰਢ ਹੈ। 6 ਸਾਲ ਪਹਿਲਾਂ ਇਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ (COVID-19) ਦੇ ਵਧਦੇ ਫੈਲਾਅ ਨੂੰ ਰੋਕਣ ਲਈ ਤਾਲਾਬੰਦੀ ਦਾ ਐਲਾਨ ਕੀਤਾ ਸੀ। ਚੀਨ ਦੇ ਵੁਹਾਨ ਵਿੱਚ ਪੈਦਾ ਹੋਏ ਕੋਰੋਨਾਵਾਇਰਸ ਨੇ ਪੂਰੀ ਦੁਨੀਆ ਨੂੰ ਤੇਜ਼ੀ ਨਾਲ ਆਪਣੀ ਲਪੇਟ ਵਿੱਚ ਲੈ ਲਿਆ ਸੀ।ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਕੰਟਰੋਲ ਕਰਨ ਲਈ ਅੱਜ ਤੋਂ ਠੀਕ 6 ਸਾਲ ਪਹਿਲਾਂ 24 ਮਾਰਚ 2020 ਨੂੰ ਦੇਸ਼ ਵਿਆਪੀ ਲੌਕਡਾਊਨ ਲਗਾਇਆ ਸੀ। 22 ਮਾਰਚ 2020 ਨੂੰ 14 ਘੰਟੇ ਦੇ "ਜਨਤਾ ਕਰਫਿਊ" ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਵਿੱਚ 21 ਦਿਨਾਂ ਲਈ ਪੂਰਨ ਲੌਕਡਾਊਨ ਦਾ ਐਲਾਨ ਕੀਤਾ ਸੀ। ਆਪਣੀ ਘੋਸ਼ਣਾ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੀ "ਘਬਰਾਉਣ ਦੀ ਕੋਈ ਲੋੜ ਨਹੀਂ ਹੈ।ਗਰਮ ਪਾਣੀ 'ਚ ਹਲਦੀ ਅਤੇ ਘਿਓ ਮਿਲਾ ਕੇ ਪੀਣ ਨਾਲ ਕੀ ਹੁੰਦਾ ਹੈ ?ਹਾਲਾਂਕਿ 21 ਦਿਨਾਂ ਦੇ ਪਹਿਲੇ ਲੌਕਡਾਊਨ ਤੋਂ ਬਾਅਦ ਇਸਨੂੰ ਕਈ ਵਾਰ ਵਧਾਇਆ ਗਿਆ। ਸ਼ਹਿਰਾਂ ਵਿੱਚ ਕੰਮ ਰੁਕਣ ਕਾਰਨ ਹਜ਼ਾਰਾਂ ਲੋਕ ਪੈਦਲ ਆਪਣੇ ਪਿੰਡਾਂ ਅਤੇ ਘਰਾਂ ਨੂੰ ਪੈਦਲ ਚਲੇ ਗਏ। ਇਸ ਸਮੇਂ ਦੌਰਾਨ ਕਈ ਲੋਕਾਂ ਨੇ ਆਪਣੀਆਂ ਜਾਨਾਂ ਵੀ ਗੁਆ ਦਿੱਤੀਆਂ ਸਨ। ਲੌਕਡਾਊਨ ਦੌਰਾਨ ਜ਼ਰੂਰੀ ਸੇਵਾਵਾਂ ਲਈ ਟਰਾਂਸਪੋਰਟ ਨੂੰ ਛੱਡ ਕੇ ਆਵਾਜਾਈ ਦੇ ਸਾਰੇ ਸਾਧਨ - ਸੜਕ, ਰੇਲ ਅਤੇ ਹਵਾਈ ਯਾਤਰਾ ਸਭ ਬੰਦ ਕਰ ਦਿੱਤੀ ਸੀ। ਇਹ ਦੇਸ਼ ਵਿੱਚ ਪਹਿਲੀ ਵਾਰ ਅਜਿਹਾ ਲੌਕਡਾਊਨ ਦੇਖਿਆ ਗਿਆ ਸੀ। ਕਰਿਆਨੇ ਦੀਆਂ ਦੁਕਾਨਾਂ, ਬੈਂਕਾਂ, ਏਟੀਐਮ, ਪੈਟਰੋਲ ਪੰਪ, ਫਾਰਮੇਸੀਆਂ ਅਤੇ ਕੁਝ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਭ ਕੁਝ ਬੰਦ ਸੀ।ਇਸ ਤੋਂ ਬਾਅਦ 14 ਅਪ੍ਰੈਲ 2020 ਨੂੰ ਪ੍ਰਧਾਨ ਮੰਤਰੀ ਨੇ ਚਾਰ ਹਫ਼ਤਿਆਂ ਵਿੱਚ ਚੌਥੀ ਵਾਰ ਰਾਸ਼ਟਰ ਨੂੰ ਸੰਬੋਧਨ ਕੀਤਾ, ਜਿਸ ਵਿੱਚ ਦੇਸ਼ ਵਿਆਪੀ ਤਾਲਾਬੰਦੀ ਨੂੰ 3 ਮਈ, 2020 ਤੱਕ ਵਧਾਉਣ ਦਾ ਐਲਾਨ ਕੀਤਾ ਗਿਆ। ਬਾਅਦ ਵਿੱਚ ਸਰਕਾਰ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਲਿਜਾਣ ਲਈ ਲਗਭਗ 100 ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਸੀ।ਲੌਕਡਾਊਨ ਦੇ ਕਾਰਨ ਕੋਰੋਨਾ ਵਾਇਰਸ ਦੇ ਵਧਦੇ ਮਾਮਲੇ ਰੁਕੇ ਨਹੀਂ। ਇਸ ਲਈ ਕਈ ਦੌਰ ਦੀਆਂ ਪਾਬੰਦੀਆਂ ਤੋਂ ਬਾਅਦ ਸਰਕਾਰ ਨੇ ਹੌਲੀ-ਹੌਲੀ "ਅਨਲੌਕਿੰਗ" ਦੀ ਪ੍ਰਕਿਰਿਆ ਸ਼ੁਰੂ ਕੀਤੀ, ਯਾਨੀ ਕਿ ਹੌਲੀ-ਹੌਲੀ ਲੌਕਡਾਊਨ ਨੂੰ ਹਟਾਉਣਾ 1 ਜੂਨ ਤੋਂ ਸ਼ੁਰੂ ਹੋਇਆ। ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।