Train 'ਚ ਸਫਰ ਕਰਨ ਵਾਲੇ ਯਾਤਰੀਆਂ ਲਈ ਅਹਿਮ ਅਪਡੇਟ , 26-27 ਮਾਰਚ ਦੀ ਰਾਤ ਨੂੰ ਬੰਦ ਰਹੇਗੀ ਰੇਲਵੇ ਦੀ ਇਹ ਸੇਵਾ 

Wait 5 sec.

Indian Railways Services : ਟਰੇਨ 'ਚ ਸਫਰ ਕਰਨ ਵਾਲੇ ਯਾਤਰੀਆਂ ਲਈ ਇਕ ਅਹਿਮ ਅਪਡੇਟ ਸਾਹਮਣੇ ਆਇਆ ਹੈ। ਜੇਕਰ ਤੁਸੀਂ 26 ਤੋਂ 27 ਮਾਰਚ ਦੀ ਰਾਤ ਨੂੰ ਟਿਕਟ ਬੁੱਕ ਕਰਨ ,ਕੈਂਸਲ ਕਰਨ ਜਾਂ PNR ਸਟੇਟਸ ਚੈੱਕ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਕੁਝ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ, ਦਿੱਲੀ ਖੇਤਰ ਵਿੱਚ ਰੇਲਵੇ ਦੀਆਂ ਕਈ ਮਹੱਤਵਪੂਰਨ ਆਨਲਾਈਨ ਅਤੇ ਕਾਊਂਟਰ ਨਾਲ ਸਬੰਧਤ ਸੇਵਾਵਾਂ ਕੁਝ ਘੰਟਿਆਂ ਲਈ ਪੂਰੀ ਤਰ੍ਹਾਂ ਬੰਦ ਹੋਣ ਜਾ ਰਹੀਆਂ ਹਨ। ਅਜਿਹੇ 'ਚ ਰੇਲਵੇ ਵੱਲੋਂ ਯਾਤਰੀਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਆਪਣੇ ਸਫਰ ਨਾਲ ਜੁੜੇ ਜ਼ਰੂਰੀ ਕੰਮ ਨੂੰ ਪਹਿਲਾਂ ਤੋਂ ਹੀ ਪੂਰਾ ਕਰ ਲੈਣ ਤਾਂ ਜੋ ਆਖਰੀ ਸਮੇਂ 'ਚ ਕੋਈ ਪਰੇਸ਼ਾਨੀ ਨਾ ਹੋਵੇ। ਕਦੋਂ ਤੱਕ ਬੰਦ ਰਹਿਣਗੀਆਂ ਸੇਵਾਵਾਂ ?ਉੱਤਰੀ ਰੇਲਵੇ ਨੇ ਕਿਹਾ ਕਿ ਦਿੱਲੀ ਵਿੱਚ ਯਾਤਰੀ ਰਿਜ਼ਰਵੇਸ਼ਨ ਸਿਸਟਮ (ਪੀਆਰਐਸ) ਦੀਆਂ ਸੇਵਾਵਾਂ ਰੱਖ-ਰਖਾਅ ਕਾਰਨ ਅਸਥਾਈ ਤੌਰ 'ਤੇ ਬੰਦ ਕਰ ਦਿੱਤੀਆਂ ਜਾਣਗੀਆਂ। ਇਸ ਦੌਰਾਨ ਟਿਕਟ ਬੁਕਿੰਗ, ਕੈਂਸਲੇਸ਼ਨ ਅਤੇ ਪੁੱਛਗਿੱਛ ਵਰਗੀਆਂ ਸੁਵਿਧਾਵਾਂ ਉਪਲਬਧ ਨਹੀਂ ਹੋਣਗੀਆਂ। ਰੇਲਵੇ ਦੇ ਅਨੁਸਾਰ ਇਹ ਬੰਦੀ 26 ਮਾਰਚ 2026 ਨੂੰ ਰਾਤ 11:45 ਵਜੇ ਤੋਂ ਸ਼ੁਰੂ ਹੋ ਕੇ 27 ਮਾਰਚ 2026 ਨੂੰ ਸਵੇਰੇ 4:45 ਵਜੇ ਤੱਕ ਯਾਨੀ ਲਗਭਗ 5 ਘੰਟੇ ਤੱਕ ਰਹੇਗੀ। ਇਸ ਸਮੇਂ ਦੌਰਾਨ ਯਾਤਰੀ ਰੇਲਵੇ ਦੀਆਂ ਕਈ ਜ਼ਰੂਰੀ ਸੇਵਾਵਾਂ ਦਾ ਲਾਭ ਨਹੀਂ ਲੈ ਸਕਣਗੇ। ਕਿਹੜੀਆਂ ਸੇਵਾਵਾਂ ਪ੍ਰਭਾਵਿਤ ਹੋਣਗੀਆਂ?ਰੇਲਵੇ ਮੁਤਾਬਕ 26 ਅਤੇ 27 ਮਾਰਚ ਦੀ ਰਾਤ ਨੂੰ ਦਿੱਲੀ ਪੋਰਟਲ ਨਾਲ ਜੁੜੀਆਂ ਕਈ ਜ਼ਰੂਰੀ ਸੁਵਿਧਾਵਾਂ ਯਾਤਰੀਆਂ ਨੂੰ ਉਪਲਬਧ ਨਹੀਂ ਹੋਣਗੀਆਂ। ਇਹਨਾਂ ਵਿੱਚ IRCTC ਅਤੇ ਕਾਊਂਟਰ ਬੁਕਿੰਗ ਦੋਨਾਂ ਤਰੀਕਿਆਂ ਰਾਹੀਂ ਰਿਜ਼ਰਵੇਸ਼ਨ ਬੰਦ ਰਹੇਗੀ। ਯਾਤਰੀ ਆਪਣੀਆਂ ਟਿਕਟਾਂ ਦੀ ਪੀਐਨਆਰ ਸਥਿਤੀ ਦੀ ਜਾਂਚ ਨਹੀਂ ਕਰ ਸਕਣਗੇ। ਕਨਫਰਮ ਜਾਂ ਵੇਟਿੰਗ ਟਿਕਟਾਂ ਨੂੰ ਰੱਦ ਕਰਨ ਦੀ ਸਹੂਲਤ ਉਪਲਬਧ ਨਹੀਂ ਹੋਵੇਗੀ। ਰੇਲਗੱਡੀਆਂ ਦੀ ਚਾਰਟ ਸੇਵਾ ਬੰਦ ਹੋਣ ਕਾਰਨ ਯਾਤਰੀ ਚਾਰਟ ਅਤੇ ਈਡੀਆਰ ਦੀ ਸਹੂਲਤ ਦੀ ਵਰਤੋਂ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ ਤੁਰੰਤ ਜਾਂ ਆਖਰੀ ਸਮੇਂ ਦੀ ਬੁਕਿੰਗ 'ਤੇ ਵੀ ਅਸਰ ਪਵੇਗਾ।ਰੇਲਵੇ ਨੇ ਯਾਤਰੀਆਂ ਨੂੰ ਦਿੱਤੀ ਅਹਿਮ ਸਲਾਹਰੇਲਵੇ ਮੁਤਾਬਕ ਇਹ ਕਦਮ ਸਿਸਟਮ ਦੀ ਸਮਰੱਥਾ ਅਤੇ ਗਤੀ ਨੂੰ ਸੁਧਾਰਨ ਲਈ ਚੁੱਕਿਆ ਗਿਆ ਹੈ। ਰੱਖ-ਰਖਾਅ ਅਤੇ ਤਕਨੀਕੀ ਸੁਧਾਰਾਂ ਕਾਰਨ ਸੇਵਾਵਾਂ ਨੂੰ ਕੁਝ ਸਮੇਂ ਲਈ ਬੰਦ ਕੀਤਾ ਜਾ ਰਿਹਾ ਹੈ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਯਾਤਰੀਆਂ ਨੂੰ ਬਿਹਤਰ ਅਤੇ ਤੇਜ਼ੀ ਨਾਲ ਸਹੂਲਤਾਂ ਮਿਲ ਸਕਣ। ਰੇਲਵੇ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਯਾਤਰਾ ਨਾਲ ਜੁੜੇ ਸਾਰੇ ਜ਼ਰੂਰੀ ਕੰਮ ਸਮੇਂ ਤੋਂ ਪਹਿਲਾਂ ਪੂਰਾ ਕਰ ਲੈਣ।