ਚੇਤਾਵਨੀ! ਇਹ ਖਾਤਾ ਧਾਰਕਾਂ ਦੇ ਖਾਤੇ ਹੋ ਜਾਣਗੇ ਬੰਦ, ਫਟਾਫਟ ਕਰਵਾ ਲਓ ਇਹ ਕੰਮ...ਨਹੀਂ ਤਾਂ ਲੈਣ-ਦੇਣ 'ਚ ਆਵੇਗੀ ਦਿੱਕਤ

Wait 5 sec.

ਬੈਂਕ ਖਾਤਾਧਾਰਕਾਂ ਲਈ ਬਹੁਤ ਜ਼ਰੂਰੀ ਖ਼ਬਰ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਤਹਿਤ 2014-15 ਵਿੱਚ ਖੋਲ੍ਹੇ ਗਏ ਖਾਤਿਆਂ ਲਈ ਰੀ-ਕੇਵਾਈਸੀ ਕਰਵਾਉਣਾ ਹੁਣ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸਦੀ ਆਖ਼ਰੀ ਮਿਤੀ 30 ਸਤੰਬਰ, 2025 ਨਿਰਧਾਰਤ ਕੀਤੀ ਗਈ ਹੈ। ਜੇ ਇਸ ਸਮੇਂ ਤੱਕ ਰੀ-ਕੇਵਾਈਸੀ ਨਹੀਂ ਕਰਵਾਈ ਗਈ ਤਾਂ ਖਾਤਾ ਫ੍ਰੀਜ਼ ਕਰ ਦਿੱਤਾ ਜਾਵੇਗਾ ਅਤੇ ਉਸ ਤੋਂ ਬਾਅਦ ਖਾਤੇ ਵਿੱਚ ਲੈਣ-ਦੇਣ ਅਤੇ ਸਰਕਾਰੀ ਸਬਸਿਡੀ ਬੰਦ ਹੋ ਜਾਣਗੀਆਂ।ਰੀ-ਕੇਵਾਈਸੀ ਦੀ ਪ੍ਰਕਿਰਿਆ ਸੌਖੀ ਅਤੇ ਪੂਰੀ ਤਰ੍ਹਾਂ ਮੁਫ਼ਤ ਹੈ। ਖਾਤਾਧਾਰਕ ਆਪਣੀ ਬੈਂਕ ਸ਼ਾਖਾ ਵਿੱਚ ਜਾ ਕੇ ਨਾਮ, ਪਤਾ ਅਤੇ ਤਸਵੀਰ ਵਰਗੇ ਦਸਤਾਵੇਜ਼ ਜਮ੍ਹਾਂ ਕਰਵਾ ਸਕਦੇ ਹਨ। ਸਰਕਾਰੀ ਬੈਂਕ ਇਸ ਲਈ ਗ੍ਰਾਮ ਪੰਚਾਇਤ ਸਤਰ ਤੇ ਘਰ-ਘਰ ਕੈਂਪ ਵੀ ਆਯੋਜਿਤ ਕਰ ਰਹੇ ਹਨ ਤਾਂ ਕਿ ਖਾਤਾਧਾਰਕਾਂ ਨੂੰ ਸੁਵਿਧਾ ਮਿਲ ਸਕੇ।ਜਾਣਕਾਰੀ ਮੁਤਾਬਕ, ਜਨ ਧਨ ਖਾਤੇ ਜ਼ੀਰੋ ਬੈਲੈਂਸ 'ਤੇ ਖੋਲ੍ਹੇ ਜਾਂਦੇ ਹਨ। ਖਾਤਾਧਾਰਕਾਂ ਨੂੰ ਰੁਪੇ ਕਾਰਡ, 2 ਲੱਖ ਰੁਪਏ ਤੱਕ ਦਾ ਦੁਰਘਟਨਾ ਬੀਮਾ ਅਤੇ 10,000 ਰੁਪਏ ਤੱਕ ਦੀ ਓਵਰਡ੍ਰਾਫਟ ਸੁਵਿਧਾ ਵੀ ਮਿਲਦੀ ਹੈ। ਇਸ ਤਰ੍ਹਾਂ, ਜਨ ਧਨ ਖਾਤਾ ਨਾਂ ਸਿਰਫ਼ ਆਰਥਿਕ ਸੁਰੱਖਿਆ ਦਿੰਦਾ ਹੈ, ਸਗੋਂ ਲੋਕਾਂ ਨੂੰ ਆਧੁਨਿਕ ਬੈਂਕਿੰਗ ਸੇਵਾਵਾਂ ਦੀ ਸੁਵਿਧਾ ਵੀ ਪ੍ਰਦਾਨ ਕਰਦਾ ਹੈ। ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।