Tariff on medicines: ਅਮਰੀਕਾ ਦਾ ਇੱਕ ਹੋਰ ਵੱਡਾ ਝਟਕਾ! ਹੁਣ ਦਵਾਈਆਂ 'ਤੇ ਠੋਕਿਆ 100% ਟੈਰਿਫ

Wait 5 sec.

Trump Imposes 100 Tariff on Branded Medicines: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨੂੰ ਇੱਕ ਹੋਰ ਝਟਕਾ ਦਿੱਤਾ ਹੈ। ਟਰੰਪ ਨੇ ਬ੍ਰਾਂਡੇਡ ਜਾਂ ਪੇਟੈਂਟਡ ਦਵਾਈਆਂ 'ਤੇ 100% ਟੈਰਿਫ ਦਾ ਐਲਾਨ ਕਰ ਦਿੱਤਾ ਹੈ। ਇਹ ਟੈਰਿਫ 1 ਅਕਤੂਬਰ, 2025 ਤੋਂ ਲਾਗੂ ਹੋਵੇਗਾ। ਇਹ ਟੈਕਸ ਅਮਰੀਕਾ ਵਿੱਚ ਫਾਰਮਾਸਿਊਟੀਕਲ ਨਿਰਮਾਣ ਪਲਾਂਟ ਸਥਾਪਤ ਕਰਨ ਵਾਲੀਆਂ ਕੰਪਨੀਆਂ 'ਤੇ ਲਾਗੂ ਨਹੀਂ ਹੋਵੇਗਾ। ਇਸ ਨਾਲ ਭਾਰਤ ਨੂੰ ਵੱਡਾ ਝਟਕਾ ਲੱਗੇਗਾ। ਭਾਰਤ ਆਪਣੀਆਂ 30% ਦਵਾਈਆਂ ਅਮਰੀਕਾ ਨੂੰ ਨਿਰਯਾਤ ਕਰਦਾ ਹੈ।ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਪਹਿਲਾਂ ਹੀ ਭਾਰਤ 'ਤੇ 50% ਟੈਰਿਫ ਲਾ ਚੁੱਕਾ ਹੈ, ਜੋ 27 ਅਗਸਤ ਤੋਂ ਲਾਗੂ ਹੈ। ਇਸ ਨਾਲ ਕੱਪੜੇ, ਰਤਨ ਤੇ ਗਹਿਣੇ, ਫਰਨੀਚਰ ਤੇ ਸਮੁੰਦਰੀ ਭੋਜਨ ਵਰਗੇ ਭਾਰਤੀ ਉਤਪਾਦਾਂ ਦੇ ਨਿਰਯਾਤ ਦੀ ਲਾਗਤ ਵਧ ਗਈ ਹੈ। ਹਾਲਾਂਕਿ, ਦਵਾਈਆਂ ਨੂੰ ਇਸ ਟੈਰਿਫ ਤੋਂ ਬਾਹਰ ਰੱਖਿਆ ਗਿਆ ਸੀ ਪਰ ਹੁਣ ਟਰੰਪ ਨੇ ਇੱਥੇ ਵੀ ਭਾਰਤ ਨੂੰ ਨਹੀਂ ਬਖਸ਼ਿਆ।ਟਰੰਪ ਨੇ ਕਿਹਾ, "1 ਅਕਤੂਬਰ ਤੋਂ ਅਸੀਂ ਬ੍ਰਾਂਡੇਡ ਜਾਂ ਪੇਟੈਂਟਡ ਦਵਾਈਆਂ 'ਤੇ 100% ਟੈਰਿਫ ਲਗਾਵਾਂਗੇ। ਅਮਰੀਕਾ ਵਿੱਚ ਫਾਰਮਾਸਿਊਟੀਕਲ ਪਲਾਂਟ ਸਥਾਪਤ ਕਰਨ ਵਾਲੀਆਂ ਕੰਪਨੀਆਂ ਨੂੰ ਇਸ ਤੋਂ ਰਾਹਤ ਮਿਲੇਗੀ। 'ਸਥਾਪਿਤ ਕਰਨ' ਦਾ ਮਤਲਬ ਹੈ ਕਿ ਨਿਰਮਾਣ ਚੱਲ ਰਿਹਾ ਹੈ। ਇਸ ਲਈ ਜੇਕਰ ਨਿਰਮਾਣ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ ਤਾਂ ਉਨ੍ਹਾਂ ਕੰਪਨੀਆਂ ਦੀਆਂ ਦਵਾਈਆਂ 'ਤੇ ਟੈਕਸ ਨਹੀਂ ਲਗਾਇਆ ਜਾਵੇਗਾ।"ਟਰੰਪ ਜੈਨਰਿਕ ਦਵਾਈਆਂ 'ਤੇ ਵੀ ਲਾ ਸਕਦੇ ਪਾਬੰਦੀਜੀਓਜੀਤ ਇਨਵੈਸਟਮੈਂਟਸ ਲਿਮਟਿਡ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀਕੇ ਵਿਜੇਕੁਮਾਰ ਨੇ ਕਿਹਾ, "ਭਾਰਤ ਜੈਨਰਿਕ ਦਵਾਈਆਂ ਦਾ ਨਿਰਯਾਤਕ ਹੈ। ਇਸ ਲਈ ਇਸ ਨਾਲ ਖਾਸ ਤੌਰ 'ਤੇ ਪ੍ਰਭਾਵਿਤ ਨਹੀਂ ਹੋਵੇਗਾ। ਹਾਲਾਂਕਿ, ਰਾਸ਼ਟਰਪਤੀ ਦਾ ਅਗਲਾ ਨਿਸ਼ਾਨਾ ਜੈਨਰਿਕ ਦਵਾਈਆਂ ਹੋ ਸਕਦੀਆਂ ਹਨ। ਇਸ ਫੈਸਲੇ ਦਾ ਫਾਰਮਾਸਿਊਟੀਕਲ ਸਟਾਕਾਂ 'ਤੇ ਭਾਵਨਾਤਮਕ ਪ੍ਰਭਾਵ ਪੈ ਸਕਦਾ ਹੈ। ਭਾਰਤ ਜੈਨਰਿਕ ਦਵਾਈਆਂ ਦਾ ਦੁਨੀਆ ਦਾ ਸਭ ਤੋਂ ਵੱਡਾ ਨਿਰਯਾਤਕ ਹੈ।ਭਾਰਤ ਸੰਯੁਕਤ ਰਾਜ ਅਮਰੀਕਾ ਨੂੰ ਜੈਨਰਿਕ ਦਵਾਈਆਂ ਭੇਜਣ ਵਾਲਾ ਸਭ ਤੋਂ ਵੱਡਾ ਨਿਰਯਾਤਕ ਹੈ। 2024 ਵਿੱਚ ਭਾਰਤ ਨੇ ਲਗਪਗ $8.73 ਬਿਲੀਅਨ (ਲਗਪਗ 77,000 ਕਰੋੜ ਰੁਪਏ) ਮੁੱਲ ਦੀਆਂ ਦਵਾਈਆਂ ਸੰਯੁਕਤ ਰਾਜ ਅਮਰੀਕਾ ਭੇਜੀਆਂ ਸੀ ਜੋ ਭਾਰਤ ਦੇ ਕੁੱਲ ਡਰੱਗ ਨਿਰਯਾਤ ਦਾ ਲਗਪਗ 31% ਹੈ। ਸੰਯੁਕਤ ਰਾਜ ਅਮਰੀਕਾ ਵਿੱਚ ਡਾਕਟਰਾਂ ਦੁਆਰਾ ਲਿਖੀਆਂ ਹਰ ਦਸ ਦਵਾਈਆਂ ਵਿੱਚੋਂ ਲਗਪਗ ਚਾਰ ਭਾਰਤੀ ਕੰਪਨੀਆਂ ਦੀਆਂ ਹੁੰਦੀਆਂ ਹਨ।