ਖੰਨਾ ਸਬਜ਼ੀ ਮੰਡੀ ਦੇ ਆੜ੍ਹਤੀ ਸੁਧੀਰ ਸੋਨੂ ਨੇ ਕਿਹਾ ਕੀ ਇਸ ਵੇਲੇ ਕੰਮ ਦਾ ਬਹੁਤ ਮੰਦਾ ਚੱਲ ਰਿਹਾ ਹੈ ਇਸ ਦੀ ਵਜ੍ਹਾ ਕਈ ਸਬਜ਼ੀਆਂ ਮਹਿੰਗੀਆਂ ਹਨ ਅਤੇ ਕਈ ਸਬਜ਼ੀਆਂ ਬਰਸਾਤ ਕਾਰਨ ਘੱਟ ਹੈ। ਬਰਸਾਤ ਕਾਰਨ ਲੋਕਲ ਗੋਭੀ ਖ਼ਰਾਬ ਹੋਣ ਦੇ ਵਾਵਜੂਦ ਥੋਕ 'ਚ 12 ਤੋਂ 14 ਰੁਪਏ ਵਿਕ ਰਹੀ ਹੈ, ਬਾਹਰ ਤੋਂ ਆਈ ਗੋਭੀ ਦਾ ਵੀ ਹੁਣ ਭਾਅ ਨੀ ਮਿਲਦਾ। ਜਦੋਕਿ ਪਹਾੜ ਦੀਆਂ ਮੰਡੀਆਂ ਵਿੱਚ ਭਾਅ ਠੀਕ ਮਿਲ ਰਿਹਾ ਹੈ। ਬਰਸਾਤ ਕਾਰਨ ਲੋਕਲ ਸਬਜ਼ੀ ਖਰਾਬ ਹੋ ਗਈ ਬਾਹਰ ਤੋਂ ਆਉਣ ਕਾਰਨ ਸਬਜ਼ੀ ਮਹਿੰਗੀ ਹੈ। ਲੋਕਲ ਸਬਜ਼ੀ ਮਾਰਕੀਟ ਵਿੱਚ ਆਉਣ ਤੇ ਸਬਜ਼ੀਆਂ ਦੇ ਭਾਅ ਠੀਕ ਹੋ ਜਾਣਗੇ। ਸਬਜ਼ੀ ਦੀ ਰੇਹੜੀ ਲਗਾਉਣ ਵਾਲੇ ਵੀ ਇਹੋ ਮੰਨਦੇ ਨੇ ਕੀ ਬਰਸਾਤ ਕਾਰਨ ਬਾਹਰ ਵਾਲੀ ਸਬਜ਼ੀਆਂ ਦੇ ਭਾਅ ਵੱਧ ਹਨ, ਲੋਕਲ ਸਬਜ਼ੀਆਂ ਮਾਰਕੀਟ 'ਚ ਆਉਣ ਨਾਲ ਸਬਜ਼ੀਆਂ ਦੇ ਭਾਅ ਠੀਕ ਹੋਣਗੇ।