ਮੇਰੇ ਪੁੱਤ ਦਾ ਸੁਪਨਾ ਵਿਧਾਨ ਸਭਾ ਦੀਆਂ ਪੌੜੀਆਂ ਚੜਨਾ ਸੀ ਅਤੇ ਉਹ ਸੁਪਨੇ ਨੂੰ ਮੈਂ ਜਰੂਰ ਪੂਰਾ ਕਰੂੰਗਾ ਅਤੇ ਉਸ ਦੀ ਫੋਟੋ ਜੇਬ ਤੇ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਂਗਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਕਾਂਗਰਸ ਦੁਆਰਾ ਕੀਤੇ ਜਾ ਰਹੇ ਸੰਗਠਨ ਸਿਰਜਣ ਅਭਿਆਨ ਤਹਿਤ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਆਲ ਇੰਡੀਆ ਕਾਂਗਰਸ ਵੱਲੋਂ ਦੇਸ਼ ਭਰ ਦੇ ਵਿੱਚ ਸੰਗਠਨ ਸਿਰਜਣ ਅਭਿਆਨ ਦੇ ਤਹਿਤ ਜ਼ਿਲ ਪ੍ਰਧਾਨਾਂ ਦੀ ਚੋਣ ਕੀਤੀ ਜਾ ਰਹੀ ਹੈ ਅਤੇ ਪੰਜਾਬ ਦੇ ਵਿੱਚ ਵੀ ਹੁਣ ਅਬਜਰਵਰ ਅਨਿਲ ਚੌਧਰੀ ਵੱਲੋਂ ਸੰਗਠਨ ਸਿਰਜਨ ਅਭਿਆਨ ਤਹਿਤ ਮਾਨਸਾ ਜ਼ਿਲ੍ਹੇ ਦੇ ਵਿੱਚ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਦੇ ਨਾਲ ਮੀਟਿੰਗਾਂ ਕਰਕੇ ਉਹਨਾਂ ਦੇ ਵਿਚਾਰ ਲਏ ਜਾ ਰਹੇ ਨੇ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਮਾਨਸਾ ਵਿਖੇ ਰੱਖੇ ਇੱਕ ਸਮਾਗਮ ਦੇ ਦੌਰਾਨ ਕਾਂਗਰਸੀ ਲੀਡਰਾਂ ਤੇ ਆਪਣੇ ਤਿੱਖੇ ਤੇਵਰ ਦਿਖਾਉਂਦੇ ਹੋਏ ਕਿਹਾ ਕਿ ਅੱਜ ਕੁਝ ਲੀਡਰ ਆਪਣੇ ਆਪ ਨੂੰ ਵੱਡਾ ਦਿਖਾਉਣ ਦੇ ਲਈ ਵੱਖ-ਵੱਖ ਥਾਵਾਂ ਤੇ ਸ਼ਕਤੀ ਪ੍ਰਦਰਸ਼ਨ ਕਰ ਰਹੇ ਨੇ ਜਦੋਂ ਕਿ ਰਾਹੁਲ ਗਾਂਧੀ ਦੀ ਟੀਮ ਵੱਲੋਂ ਇੱਕ ਕਾਬਿਲ ਅਤੇ ਪੜੇ ਲਿਖੇ ਵਿਅਕਤੀ ਨੂੰ ਜਿਲਾ ਪ੍ਰਧਾਨ ਦੀ ਜਿੰਮੇਵਾਰੀ ਸੌਂਪਣ ਦਾ ਅਭਿਆਨ ਜੋ ਸ਼ੁਰੂ ਕੀਤਾ ਗਿਆ ਹੈ ਉਸ ਤਹਿਤ ਜਿਲਾ ਪ੍ਰਧਾਨ ਦੀ ਚੋਣ ਹੋ ਰਹੀ ਹੈ ਇਸ ਦੌਰਾਨ ਉਹਨਾਂ ਕਿਹਾ ਕਿ ਮੇਰੇ ਪੁੱਤ ਦੇ ਇਸ ਦੁਨੀਆਂ ਤੋਂ ਚਲੇ ਜਾਣ ਦੇ ਬਾਵਜੂਦ ਵੀ ਲੋਕਾਂ ਨੇ ਮੇਰਾ ਸਾਥ ਦਿੱਤਾ ਤੇ ਅੱਜ ਵੀ ਮੇਰੇ ਨਾਲ ਖੜੇ ਹਨ ਉਨ੍ਹਾਂ ਕਿਹਾ ਕਿ ਮੈਂ ਮੇਰੇ ਪੁੱਤ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਾਂਗਾ ਉਹਨਾਂ ਕਿਹਾ ਕਿ ਆਪਾਂ ਚੋਣ ਵੀ ਜਰੂਰ ਲੜਾਂਗੇ ਅਤੇ ਜਿੱਤਾਂਗੇ ਵੀ ਅਤੇ ਆਪਣੇ ਪੁੱਤ ਦੀ ਫੋਟੋ ਨੂੰ ਜੇਬ ਤੇ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਂਗਾ ਅਤੇ ਜੋ ਉਸਨੇ ਆਪਣੇ ਹਲਕੇ ਦੇ ਲਈ ਸੁਪਨੇ ਸੋਚੇ ਸਨ ਉਹਨਾਂ ਸੁਪਨਿਆਂ ਨੂੰ ਮੈਂ ਜਰੂਰ ਪੂਰਾ ਕਰੂਗਾ।